ਸਾਊਦੀ ਅਰਬ ਦੇ ਇਕ ਵਿਅਕਤੀ ਨੇ ਮੱਕਾ ''ਚ ਮਸਜਿਦ ਦੇ ਦੁਆਰ ''ਤੇ ਮਾਰੀ ਕਾਰ ਨਾਲ ਟੱਕਰ
Saturday, Oct 31, 2020 - 10:04 AM (IST)
ਦੁਬਈ: ਸਾਊਦੀ ਅਰਬ 'ਚ ਇਕ ਵਿਅਕਤੀ ਨੇ ਸ਼ਨੀਵਾਰ ਦੇਰ ਰਾਤ ਤੇਜ਼ ਰਫਤਾਰ ਨਾਲ ਕਾਰ ਚਲਾਉਂਦੇ ਹੋਏ ਮੱਕਾ ਦੀ ਵੱਡੀ ਮਸਜਿਦ ਦੇ ਬਾਹਰੀ ਦੁਆਰ 'ਤੇ ਟੱਕਰ ਮਾਰ ਦਿੱਤੀ। ਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ ਸਾਢੇ ਦਸ ਵਜੇ ਦੀ ਹੈ। ਵਿਅਕਤੀ ਨੇ ਆਪਣੀ ਕਾਰ ਨਾਲ ਪਹਿਲਾ ਤਾਂ ਅਵਰੋਧਕਾਂ ਨੂੰ ਟੱਕਰ ਮਾਰੀ, ਉਸ ਦੇ ਬਾਅਦ ਵੀ ਉਹ ਵਾਹਨ ਨੂੰ ਚਲਾਉਂਦਾ ਰਿਹਾ ਅਤੇ ਫਿਰ ਵੱਡੀ ਮਸਜਿਦ ਦੇ ਦੱਖਣੀ 'ਚ ਸਥਿਤ ਦੁਆਰ 'ਤੇ ਉਸ ਨੇ ਟੱਕਰ ਮਾਰੀ। ਏਜੰਸੀ ਮੁਤਾਬਕ ਅਧਿਕਾਰੀਆਂ ਨੇ ਕਾਰ ਸਵਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਮੁਤਾਬਕ ਉਸ ਦੀ ਸਥਿਤੀ ਅਸਾਧਾਰਣ ਮਹਿਸੂਸ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਜਿਸ 'ਚ ਸੁਰੱਖਿਆ ਫੋਰਸ ਨੁਕਸਾਨੀ ਗਈ ਕਾਰ ਨੂੰ ਹਾਦਸੇ ਵਾਲੀ ਥਾਂ 'ਤੋਂ ਹਟਾਉਂਦੀ ਹੋਈ ਦੇਖੀ ਜਾ ਸਕਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਬੰਦ ਪਈ ਮਸਜਿਦ ਹਾਲ ਹੀ 'ਚ ਖੋਲ੍ਹੀ ਗਈ ਸੀ।