ਪੁਲਾੜ ’ਚ ਫ਼ਿਲਮ ਦੀ ਹੋਵੇਗੀ ਸ਼ੂਟਿੰਗ, ਰੂਸ ਨੇ ਭੇਜਿਆ ਅਦਾਕਾਰਾ ਸਮੇਤ ਚਾਲਕ ਦਲ

Tuesday, Oct 05, 2021 - 03:34 PM (IST)

ਪੁਲਾੜ ’ਚ ਫ਼ਿਲਮ ਦੀ ਹੋਵੇਗੀ ਸ਼ੂਟਿੰਗ, ਰੂਸ ਨੇ ਭੇਜਿਆ ਅਦਾਕਾਰਾ ਸਮੇਤ ਚਾਲਕ ਦਲ

ਮਾਸਕੋ (ਵਾਰਤਾ) : ਪੁਲਾੜ ਵਿਚ ਫ਼ਿਲਮ ਦੀ ਸ਼ੂਟਿੰਗ ਦਾ ਰਿਕਾਰਡ ਕਾਇਮ ਕਰਨ ਦੀ ਦਿਸ਼ਾ ਵਿਚ ਰੂਸ ਨੇ ਅਦਾਕਾਰਾ ਯੂਲੀਆ ਪੇਰਸਿਲਡ, ਫ਼ਿਲਮ ਨਿਰਦੇਸ਼ਕ ਕਲਿਮ ਸ਼ਿਪੇਂਕੋ ਅਤੇ ਪੁਲਾੜ ਯਾਤਰੀ ਐਂਟੋਨ ਸ਼ਕਾਪਲੇਰੋਵ ਸਮੇਤ ਚਾਲਕ ਦਲ ਨੂੰ ਪੁਲਾੜ ਲਈ ਰਵਾਨਾ ਕੀਤਾ ਹੈ। ਚਾਲਕ ਦਲ ਪੁਲਾੜ ਵਿਚ ਪਹਿਲੀ ਪੇਸ਼ੇਵਰ ਫੀਚਰ ਫ਼ਿਲਮ ਦੀ ਸ਼ੂਟਿੰਗ ਕਰੇਗਾ, ਜਿਸ ਦਾ ਸਿਰਲੇਖ ਚੈਲੇਂਜ ਹੋਵੇਗਾ। 

ਲਾਂਚ ਦੇ ਕਰੀਬ 9.5 ਮਿੰਟ ਬਾਅਦ ਸੋਯੂਜ ਐੱਮ.ਐੱਸ.-19 ਪੁਲਾੜ ਗੱਡੀ ਵਾਹਕ ਦੇ ਤੀਜੇ ਪੜਾਅ ਤੋਂ ਵੱਖ ਹੋ ਜਾਏਗੀ ਅਤੇ ਅੰੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਲਈ ਰਵਾਨਾ ਹੋਵੇਗੀ। ਪੁਲਾੜ ਗੱਡੀ ਨੂੰ ਆਈ.ਐੱਸ.ਐੱਸ. ਤੱਕ ਪਹੁੰਚਣ ਵਿਚ ਲੱਗਭਗ 3 ਘੰਟੇ 17 ਮਿੰਟ ਦਾ ਸਮਾਂ ਲੱਗੇਗਾ। ਇਤਿਹਾਸ ਵਿਚ ਪਹਿਲੀ ਵਾਰ ਸੋਯੂਜ ਨੂੰ ਆਈ.ਐੱਸ.ਐੱਸ. ਵਿਚ ਇਕ ਮਿਸ਼ਨ ਕਮਾਂਡਰ ਵੱਲੋਂ ਬਿਨਾਂ ਕਿਸੇ ਪੇਸ਼ੇਵਰ ਉਡਾਣ ਇੰਜੀਨੀਅਰ ਦੀ ਮਦਦ ਦੇ ਸੰਚਾਲਿਤ ਕੀਤਾ ਜਾਏਗਾ। ਰੂਸੀ ਪੁਲਾੜ ਯਾਤਰੀ ਫ਼ਿਲਮ ਨਿਰਮਾਤਾਵਾਂ ਦੀ ਮਦਦ ਕਰਨਗੇ।


author

cherry

Content Editor

Related News