ਮੈਲਬੌਰਨ ''ਚ ਵਾਪਰਿਆ ਸੜਕ ਹਾਦਸਾ, ਵਿਅਕਤੀ ਦੀ ਹਾਲਤ ਗੰਭੀਰ

11/03/2017 11:41:29 AM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਸੀ. ਬੀ.  ਡੀ. ਦੇ ਉੱਤਰ ਵਿਚ ਸਵੇਰੇ 4 ਵਜੇ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦੋਂ ਉਸ ਦੀ ਕਾਰ ਸੜਕ ਤੋਂ ਉੱਤਰ ਕੇ ਦੱਰਖਤਾਂ ਨਾਲ ਜਾ ਟਕਰਾਈ।

PunjabKesari

ਇਸ ਹਾਦਸੇ ਦੀ ਸੂਚਨਾ ਜਲਦੀ ਹੀ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਐਮਰਜੈਂਸੀ ਅਧਿਕਾਰੀਆਂ ਨੇ 26 ਸਾਲਾ ਵਿਅਕਤੀ ਨੂੰ ਚਾਰ ਦਰਵਾਜੇ ਵਾਲੀ ਕਾਰ ਦੇ 'ਅੱਧਾ ਅੰਦਰ ਅਤੇ ਅੱਧਾ ਬਾਹਰ' ਲਟਕਦਾ ਹੋਇਆ ਪਾਇਆ। ਆਦਮੀ ਪੱਛਮ ਵੱਲ ਜਾ ਰਿਹਾ ਸੀ, ਜਦੋਂ ਉਹ ਵੈਸਟਮੀਡੋਜ਼ ਵਿਚ ਬਰੌਡਮੀਡੋਜ਼ ਰੋਡ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਦੀ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। 

PunjabKesari
ਹਾਦਸੇ ਸਮੇਂ ਆਲੇ-ਦੁਆਲੇ ਦੇ ਲੋਕਾਂ ਨੂੰ ਇਕ ਜ਼ੋਰਦਾਰ ਆਵਾਜ ਸੁਣਾਈ ਦਿੱਤੀ, ਜਿਸਨੇ ਉਨ੍ਹਾਂ ਦੇ ਘਰਾਂ ਨੂੰ ਹਿਲਾ ਦਿੱਤਾ। ਸੜਕ ਦੇ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਐਮਰਜੈਂਸੀ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ, ਜਿਸ ਨਾਲ ਉਸ ਦੀ ਜਾਨ ਬੱਚ ਗਈ। ਅਧਿਕਾਰੀਆਂ ਨੇ ਮਦਦ ਕਰਨ ਵਾਲੇ ਲੋਕਾਂ ਦੀ ਪ੍ਰਸ਼ੰਸਾ ਕੀਤੀ। ਵਿਅਕਤੀ ਨੂੰ ਗੰਭੀਰ ਹਾਲਤ ਵਿਚ ਰਾਇਲ ਮੈਲਬੌਰਰਨ ਹਸਪਤਾਲ ਵਿਚ ਲੈ ਜਾਇਆ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


Related News