ਬ੍ਰਿਟੇਨ ’ਚ ਕੋਰੋਨਾ ਨਾਲ ਰਿਕਾਰਡ 1,564 ਲੋਕਾਂ ਦੀ ਮੌਤ
Friday, Jan 15, 2021 - 12:30 AM (IST)
ਲੰਡਨ-ਬ੍ਰਿਟੇਨ ’ਚ ਕੋਰੋਨਾ ਮਹਾਮਾਰੀ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਮਹਾਮਾਰੀ ਦਾ ਕਹਿਰ ਵਧ ਗਿਆ ਹੈ। ਇਸ ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 1564 ਪੀੜਤਾਂ ਦੀ ਮੌਤ ਹੋ ਗਈ। ਬ੍ਰਿਟੇਨ ’ਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਇਕ ਦਿਨ ’ਚ ਇੰਨੀ ਵੱਡੀ ਗਿਣਤੀ ’ਚ ਪੀੜਤਾਂ ਦੀ ਜਾਨ ਗਈ ਹੈ। ਇਸ ਦੌਰਾਨ 47 ਹਜ਼ਾਰ ਤੋਂ ਜ਼ਿਆਦਾ ਨਵੇਂ ਇਨਫੈਕਟਿਡ ਪਾਏ ਗਏ। ਉੱਥੇ, ਅਮਰੀਕਾ ’ਚ ਵੀ ਕੋਰੋਨਾ ਦਾ ਕਹਿਰ ਘੱਟ ਨਹੀਂ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅਮਰੀਕਾ ’ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਦੋ ਕਰੋੜ 30 ਲੱਖ ਦੇ ਪਾਰ ਪਹੁੰਚ ਗਈ ਹੈ।
ਇਹ ਵੀ ਪੜ੍ਹੋ -ਕੋਰੋਨਾ ਵੈਕਸੀਨ ਨੂੰ ਲੈ ਕੇ ਠੱਗੀ ਕਰ ਰਿਹੈ ਚੀਨ, ਬ੍ਰਾਜ਼ੀਲ ਨੂੰ ਵੀ ਦਿੱਤਾ ਧੋਖਾ
ਬ੍ਰਿਟੇਨ ’ਚ ਹੁਣ ਤੱਕ 84,910 ਮੌਤਾਂ
ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਬਿ੍ਰਟੇਨ ’ਚ ਹੁਣ ਤੱਕ ਕੁੱਲ 84 ਹਜ਼ਾਰ 910 ਪੀੜਤਾਂ ਦੀ ਮੌਤ ਹੋ ਗਈ ਹੈ। ਜਦਕਿ 32 ਲੱਖ 20 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਮਿਲੇ ਹਨ। ਇਸ ਯੂਰਪੀਅਨ ਦੇਸ਼ ’ਚ 8 ਜਨਵਰੀ ਨੂੰ 1,325 ਮਰੀਜ਼ਾਂ ਨੇ ਆਪਣੀ ਜਾਨ ਗੁਆਈ। ਬ੍ਰਿਟੇਨ ’ਚ ਰੋਕਥਾਮ ਦੇ ਸਖਤ ਉਪਾਅ ਕੀਤੇ ਜਾਣ ਦੇ ਬਾਵਜੂਦ ਇਨਫੈਕਸ਼ਨ ’ਤੇ ਰੋਕ ਨਹੀਂ ਲੱਗਾ ਪਾ ਰਹੇ ਹਨ।
ਇਹ ਵੀ ਪੜ੍ਹੋ -S-400 ਖਰੀਦ ’ਤੇ ਲੱਗੇ ਅਮਰੀਕੀ ਬੈਨ ਤੋਂ ਤੁਰਕੀ ਪ੍ਰੇਸ਼ਾਨ, ਕਿਹਾ-ਹੱਲ ਨਿਕਲਣ ਦੀ ਹੈ ਉਮੀਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।