ਅਮਰੀਕਾ 'ਚ ਪੰਜਾਬੀ ਜੋੜੇ ਦੀਆਂ ਮਿਲੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

Thursday, Apr 13, 2023 - 01:30 PM (IST)

ਅਮਰੀਕਾ 'ਚ ਪੰਜਾਬੀ ਜੋੜੇ ਦੀਆਂ ਮਿਲੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

ਮੈਨਟੀਕਾ/ਕੈਲੇਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੀ ਸੈਂਟਰਲਵੈਲੀ ਦੇ ਸ਼ਹਿਰ ਮੈਨਟੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਪੰਜਾਬੀ ਜੋੜੇ ਦੇ ਕਤਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੀਡੀਆ ਖ਼ਬਰਾਂ ਮੁਤਾਬਕ ਡੈਵਿਡ ਸਟ੍ਰੀਟ ਦੇ 900 ਬਲਾਕ ਵਿੱਚੋਂ ਮੈਨਟੀਕਾ ਪੁਲਸ ਨੂੰ 12:30 ਵਜੇ ਦੇ ਕਰੀਬ ਫ਼ੋਨ ਆਇਆ, ਜਦੋਂ ਪੁਲਸ ਮੌਕੇ 'ਤੇ ਪਹੁੰਚੀ ਉਨ੍ਹਾਂ ਅਧਖੜ ਉਮਰ ਦੀ ਔਰਤ ਨੂੰ ਮ੍ਰਿਤਕ ਹਾਲਤ ਵਿਚ ਪਾਇਆ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਉਸ ਸਮੇਂ ਤੋਂ ਹੀ ਪਤੀ ਸ਼ੱਕੀ ਤੌਰ 'ਤੇ ਪੁਲਸ ਦੇ ਰਡਾਰ 'ਤੇ ਸੀ। ਉਸ ਪਿੱਛੋਂ ਪਤੀ ਦੀ ਲਾਸ਼ ਵੀ ਮੈਨਟੀਕਾ ਤੋਂ 55 ਮੀਲ ਦੂਰ ਸੈਂਟਾ-ਨੈਲਾ ਸ਼ਹਿਰ ਅਤੇ ਫਰੀਵੇਅ 5 ਦੇ ਨੇੜਲੇ ਖੇਤਾਂ ਵਿੱਚੋਂ ਮਿਲੀ।

ਇਹ ਵੀ ਪੜ੍ਹੋ: ਅਮਰੀਕਾ 'ਚ 26 ਸਾਲਾ ਭਾਰਤੀ ਨੌਜਵਾਨ ਦਾ ਕਾਰਾ, ਪੈਸਿਆਂ ਨੂੰ ਲੈ ਕੇ ਹੋਏ ਵਿਵਾਦ 'ਚ ਸੈਕਸ ਵਰਕਰ ਨੂੰ ਮਾਰਿਆ ਚਾਕੂ

PunjabKesari

ਜਾਂਚ ਮਗਰੋਂ ਪੁਲਸ ਇਸ ਥਿਊਰੀ 'ਤੇ ਕੰਮ ਕਰ ਰਹੀ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਹੈ ਅਤੇ ਲੱਗਦਾ ਹੈ ਕਿ ਪਤੀ ਨੇ ਪਹਿਲਾਂ ਘਰ ਵਿੱਚ ਪਤਨੀ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਆਂਢ-ਗੁਆਂਢ ਵਿਚ ਰਹਿੰਦੇ ਪੰਜਾਬੀਆਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਕਤਲ ਹੋਈ ਔਰਤ ਦਾ ਨਾਮ ਸੰਦੀਪ ਕੌਰ ਹੈ, ਜਿਸਦਾ ਪਿਛੋਕੜ ਪਿੰਡ ਬੁੱਕਣਵਾਲਾ ਜ਼ਿਲ੍ਹਾ ਮੋਗਾ ਹੈ। ਉਥੇ ਹੀ ਪਤੀ ਦਾ ਨਾਮ ਜਗਜੀਤ ਸਿੰਘ (44) ਪਿਛੋਕੜ ਪਿੰਡ ਬੌਡੇ ਜ਼ਿਲ੍ਹਾ ਮੋਗਾ ਨਾਲ ਹੈ। ਇਸ ਜੋੜੇ ਦੇ 2 ਬੱਚੇ ਉਮਰ ਕ੍ਰਮਵਾਰ 6 ਸਾਲ ਅਤੇ 4 ਸਾਲ ਦੇ ਹਨ,  ਜਿਨ੍ਹਾਂ ਨੂੰ ਪੁਲਸ ਨੇ ਫੌਸਟਰ ਹੋਮ ਭੇਜ ਦਿੱਤਾ ਹੈ। ਪੰਜਾਬੀ ਭਾਈਚਾਰੇ ਵਿੱਚ ਇਹੋ ਜਿਹੀਆਂ ਵੱਧ ਰਹੀਆ ਘਟਨਾਵਾਂ ਕਾਰਨ ਹਰ ਕੋਈ ਚਿੰਤਤ ਹੈ। ਪਹਿਲਾਂ ਇਸ ਤਰਾਂ ਦੀ ਇੱਕ ਘਟਨਾ ਫਰਿਜ਼ਨੋ ਵਿੱਚ ਵਾਪਰੀ ਸੀ, ਫੇਰ ਓਹਾਇਓ ਅਤੇ ਹੁਣ ਮੈਨਟੀਕਾ ਵਿਚ।

ਇਹ ਵੀ ਪੜ੍ਹੋ: ਇੰਗਲੈਂਡ ’ਚ ਤਿਰੰਗਾ ਉਤਾਰਨ ਵਾਲੇ ਨੌਜਵਾਨ ਦੀ ਮਾਂ-ਭੈਣ ਨੂੰ ਮੋਗਾ ਪੁਲਸ ਨੇ ਹਿਰਾਸਤ ’ਚ ਲਿਆ!


author

cherry

Content Editor

Related News