ਯੂਕੇ 'ਚ ਇਕ ਮਰੀਜ਼ 505 ਦਿਨਾਂ ਤੱਕ ਰਿਹਾ ਕੋਰੋਨਾ ਨਾਲ ਪੀੜਤ, ਵਿਗਿਆਨੀ ਵੀ ਹੋਏ ਹੈਰਾਨ

Friday, Apr 22, 2022 - 11:01 AM (IST)

ਯੂਕੇ 'ਚ ਇਕ ਮਰੀਜ਼ 505 ਦਿਨਾਂ ਤੱਕ ਰਿਹਾ ਕੋਰੋਨਾ ਨਾਲ ਪੀੜਤ, ਵਿਗਿਆਨੀ ਵੀ ਹੋਏ ਹੈਰਾਨ

ਲੰਡਨ (ਏਜੰਸੀ): ਗਲੋਬਲ ਪੱਧਰ 'ਤੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਸਬੰਧੀ ਕਈ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਕ ਜਾਣਕਾਰੀ ਮੁਤਾਬਕ ਬ੍ਰਿਟੇਨ 'ਚ ਬਹੁਤ ਕਮਜ਼ੋਰ ਇਮਿਊਨ ਸਿਸਟਮ ਵਾਲਾ ਮਰੀਜ਼ ਕਰੀਬ ਡੇਢ ਸਾਲ ਤੋਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਰਿਹਾ। ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕੀ ਇਹ ਸਭ ਤੋਂ ਲੰਬੇ ਸਮੇਂ ਤੋਂ ਕੋਵਿਡ-19 ਨਾਲ ਸੰਕਰਮਿਤ ਹੋਣ ਦਾ ਮਾਮਲਾ ਹੈ ਕਿਉਂਕਿ ਸਾਰੇ ਲੋਕਾਂ ਦੀ ਲਾਗ ਦੀ ਜਾਂਚ ਨਹੀਂ ਕੀਤੀ ਗਈ ਸੀ। ਗਾਈਜ਼ ਅਤੇ ਸੇਂਟ ਥਾਮਸ ਦੇ ਐਨਐਚਐਸ ਫਾਉਂਡੇਸ਼ਨ ਟਰੱਸਟ ਦੇ ਛੂਤ ਰੋਗ ਮਾਹਰ ਡਾਕਟਰ ਲਿਉਕ ਬਲੈਗਡਨ ਸਨੇਲ ਨੇ ਕਿਹਾ ਕਿ ਪਰ 505 ਦਿਨਾਂ 'ਤੇ ਨਿਸ਼ਚਤ ਤੌਰ 'ਤੇ ਇਹ ਸਭ ਤੋਂ ਲੰਬੇ ਸੰਕਰਮਣ ਦੇ ਕੇਸ ਦੀ ਤਰ੍ਹਾਂ ਜਾਪਦਾ ਹੈ। 

ਸਨੇਲ ਦੀ ਟੀਮ ਦੇ ਇਸ ਹਫਤੇ ਦੇ ਅੰਤ ਵਿੱਚ ਪੁਰਤਗਾਲ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਮੀਟਿੰਗ ਵਿੱਚ ਕੋਵਿਡ-19 ਨਾਲ ਲਗਾਤਾਰ ਸੰਕਰਮਿਤ ਹੋਣ ਦੇ ਕਈ ਮਾਮਲੇ ਪੇਸ਼ ਕਰਨ ਦੀ ਯੋਜਨਾ ਹੈ। ਉਨ੍ਹਾਂ ਦੇ ਅਧਿਐਨ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੰਬੇ ਸਮੇਂ ਤੋਂ ਸੰਕਰਮਿਤ ਰਹੇ ਮਰੀਜ਼ਾਂ ਵਿੱਚ ਕਿਹੜੇ ਪਰਿਵਰਤਨ ਹੁੰਦੇ ਹਨ ਅਤੇ ਕੀ ਨਵੀਂ ਕਿਸਮ ਦੀ ਲਾਗ ਪੈਦਾ ਹੁੰਦੀ ਹੈ। ਇਸ ਵਿੱਚ ਘੱਟੋ-ਘੱਟ ਅੱਠ ਹਫ਼ਤਿਆਂ ਤੋਂ ਸੰਕਰਮਿਤ ਪਾਏ ਗਏ ਨੌਂ ਮਰੀਜ਼ ਸ਼ਾਮਲ ਹਨ। ਸਾਰਿਆਂ ਦੇ ਅੰਗ ਟਰਾਂਸਪਲਾਂਟ, ਐੱਚ.ਆਈ.ਵੀ., ਕੈਂਸਰ ਜਾਂ ਹੋਰ ਬਿਮਾਰੀਆਂ ਦੇ ਇਲਾਜ ਕਾਰਨ ਸਾਰਿਆਂ ਦੀ ਇਮਿਊਨ ਸਿਸਟਮ ਕਮਜ਼ੋਰ ਹੋ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਨਿਊਜ਼ੀਲੈਂਡ 'ਚ 10 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ, 18 ਲੋਕਾਂ ਦੀ ਮੌਤ

ਵਾਰ-ਵਾਰ ਕੀਤੇ ਗਏ ਟੈਸਟਾਂ ਨੇ ਦਿਖਾਇਆ ਕਿ ਉਹ ਔਸਤਨ 73 ਦਿਨਾਂ ਤੱਕ ਸੰਕਰਮਿਤ ਰਹੇ। ਦੋ ਮਰੀਜ਼ਾਂ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਸੀ। ਇਸ ਤੋਂ ਪਹਿਲਾਂ ਖੋਜੀਆਂ ਨੇ ਕਿਹਾ ਸੀ ਕਿ ਪਹਿਲੇ 335 ਦਿਨਾਂ ਤੱਕ ਇਨਫੈਕਸ਼ਨ ਦਾ ਮਾਮਲਾ ਸੀ। ਕੋਵਿਡ-19 ਨਾਲ ਲਗਾਤਾਰ ਸੰਕਰਮਿਤ ਹੋਣਾ ਬਹੁਤ ਹੀ ਦੁਰਲੱਭ ਹੈ ਅਤੇ ਲੰਬੇ ਸਮੇਂ ਤੋਂ ਕੋਰੋਨਾ ਵਾਇਰਸ ਤੋਂ ਵੱਖਰਾ ਹੈ। ਸਨੇਲ ਨੇ ਕਿਹਾ ਕਿ ਲੰਬੇ ਸਮੇਂ ਦੇ ਕੋਵਿਡ ਵਿੱਚ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਵਾਇਰਸ ਤੁਹਾਡੇ ਸਰੀਰ ਵਿੱਚ ਬਣਿਆ ਰਹਿੰਦ ਹੈ। ਸਭ ਤੋਂ ਲੰਬੇ ਸਮੇਂ ਤੱਕ ਸੰਕਰਮਿਤ ਪਾਇਆ ਗਿਆ ਵਿਅਕਤੀ 2020 ਦੇ ਸ਼ੁਰੂ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ ਅਤੇ ਉਸ ਦਾ ਇਲਾਜ ਐਂਟੀ-ਵਾਇਰਲ ਡਰੱਗ ਰੈਮਡੇਸਿਵਿਰ ਨਾਲ ਕੀਤਾ ਗਿਆ ਸੀ ਪਰ 2021 ਵਿੱਚ ਉਸਦੀ ਮੌਤ ਹੋ ਗਈ। ਖੋਜੀਆਂ ਨੇ ਮੌਤ ਦਾ ਕਾਰਨ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਰੀਜ਼ ਨੂੰ ਕਈ ਹੋਰ ਬੀਮਾਰੀਆਂ ਸਨ। ਪੰਜ ਮਰੀਜ਼ ਬਚ ਗਏ। ਦੋ ਬਿਨਾਂ ਇਲਾਜ ਦੇ ਲਾਗ ਤੋਂ ਠੀਕ ਹੋ ਗਏ ਸਨ, ਦੋ ਇਲਾਜ ਤੋਂ ਬਾਅਦ ਲਾਗ ਤੋਂ ਠੀਕ ਹੋ ਗਏ ਸਨ ਅਤੇ ਇੱਕ ਅਜੇ ਵੀ ਸੰਕਰਮਿਤ ਹੈ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


author

Vandana

Content Editor

Related News