ਕਾਗਜ਼ ਆਧਾਰਿਤ ਜਾਂਚ ਰਾਹੀਂ ਗੰਦੇ ਪਾਣੀ ’ਚ ਕੋਰੋਨਾ ਵਾਇਰਸ ਦਾ ਪਤਾ ਲਾਇਆ ਜਾ ਸਕੇਗਾ
Tuesday, Mar 31, 2020 - 09:00 PM (IST)
ਲੰਡਨ- ਖੋਜਕਾਰ ਗੰਦੇ ਪਾਣੀ ’ਚ ਕੋਰੋਨਾ ਵਾਇਰਸ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਇਕ ਜਾਂਚ ’ਤੇ ਕੰਮ ਕਰ ਰਹੇ ਹਨ। ਇਸ ਲਈ ਗੰਦੇ ਪਾਣੀ ਦੇ ਜਲ ਸਰੋਤਾਂ ਰਾਹੀ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ। ਬ੍ਰਿਟੇਨ ਦੇ ਕ੍ਰੇਨਫੀਲਡ ਵਾਟਰ ਸਾਇੰਸ ਇੰਸਟੀਚਿਊਟ ਦੇ ਖੋਜਕਾਰਾਂ ਸਣੇ ਹੋਰ ਵਿਗਿਆਨਕਾਂ ਅਨੁਸਾਰ ਇਸ ਤਰ੍ਹਾਂ ਰੋਗੀਆਂ ਦੇ ਮਲਮੂਤਰ ਤੋਂ ਲਏ ਗਏ ਨਮੂਨਿਆਂ ’ਤੇ ਜਾਂਚ ਕਰ ਕੇ ਵਾਇਰਸ ਦੇ ਫੈਲਣ ਬਾਰੇ ਪਤਾ ਲਾਇਆ ਜਾ ਸਕਦਾ ਹੈ। ਐਨਵਾਇਰਮੈਂਟ ਸਾਇੰਸ ਐਂਡ ਟੈਕਨਾਲੋਜੀ ਪੱਤਿਰਕਾ ’ਚ ਪ੍ਰਕਾਸ਼ਿਤ ਖੋਜ ਅਨੁਸਾਰ ਜਲਮਲ ਪਲਾਂਟਾਂ ’ਚ ਕਾਗਜ਼ ਆਧਾਰਿਤ ਯੰਤਰਾਂ ਵਾਲੀਆਂ ਜਾਂਚ ਕਿੱਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖੋਜ ਅਨੁਸਾਰ ਸਥਾਨਕ ਇਲਾਕਿਆਂ ’ਚ ਕੋਵਿਡ-19 ਦੇ ਸਰੋਤਾਂ ਦਾ ਪਤਾ ਲਾਉਣ ਅਤੇ ਸੰਭਾਵਿਤ ਰੋਗੀਆਂ ਦੀ ਪਛਾਣ ਕਰਨ ’ਚ ਇਨ੍ਹਾਂ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।