ਨਾਬਾਲਿਗ ਲੜਕੀ ਨਾਲ ਪਾਕਿਸਤਾਨ ’ਚ ਬੰਦੂਕਧਾਰੀਆਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

Saturday, Jul 04, 2020 - 12:10 AM (IST)

ਨਾਬਾਲਿਗ ਲੜਕੀ ਨਾਲ ਪਾਕਿਸਤਾਨ ’ਚ ਬੰਦੂਕਧਾਰੀਆਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

ਗੁਰਦਾਸਪੁਰ/ਨਾਰੋਵਾਲ (ਵਿਨੋਦ)- ਪਾਕਿਸਤਾਨ ਦੇ ਗੁੱਜਰਾਂਵਾਲਾ ਇਲਾਕੇ ’ਚ ਬੰਦੂਕਧਾਰੀ ਲੋਕਾਂ ਨੇ ਇਕ ਨਾਬਾਲਿਗ ਲੜਕੀ ਜੋ ਐਕਸਰੇ ਕਲੀਨਿਕ ’ਤੇ ਨੌਕਰੀ ਕਰਦੀ ਸੀ, ਨਾਲ ਉਸ ਦੇ ਮਾਲਕ ਸਾਹਮਣੇ ਹੀ ਸਮੂਹਿਕ ਜਬਰ-ਜ਼ਨਾਹ ਕੀਤਾ। ਦੋਸ਼ੀ ਉਥੋਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ’ਚ ਧਮਕੀਆਂ ਦਿੰਦੇ ਹੋਏ ਚਲੇ ਗਏ।

ਸਰਹੱਦ ਪਾਰ ਸੂਤਰਾਂ ਅਨੁਸਾਰ ਪਿੰਡ ਸੰਘੀਆਂ ਨਿਵਾਸੀ 17 ਸਾਲਾ ਲੜਕੀ ਨੂੰ ਰਾਤ 10 ਵਜੇ ਉਸ ਦਾ ਮਾਲਕ ਕਲੀਨਿਕ ਬੰਦ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਉਸ ਦੇ ਘਰ ਛੱਡਣ ਜਾ ਰਿਹਾ ਸੀ। ਰਸਤੇ ’ਚ 4 ਹਥਿਆਰਾਂ ਨਾਲ ਲੈਸ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਲੜਕੀ ਨੂੰ 2 ਦੋਸ਼ੀ ਕੋਲ ਹੀ ਖੇਤਾਂ ’ਚ ਲੈ ਗਏ। ਬਾਕੀ 2 ਮਾਲਕ ਕੋਲ ਰੁਕੇ ਰਹੇ। ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਤੋਂ ਬਾਅਦ ਦੋਸ਼ੀ ਐਕਸਰੇ ਕਲੀਨਿਕ ਮਾਲਕ ਦਾ ਮੋਬਾਇਲ ਅਤੇ ਮੋਟਰਸਾਈਕਲ ਦੀ ਚਾਬੀ ਨਾਲ ਲੈ ਗਏ ਅਤੇ ਲੜਕੀ ਨੂੰ ਬੇਹੋਸ਼ੀ ਦੀ ਹਾਲਤ ’ਚ ਖੇਤਾਂ ’ਚ ਹੀ ਸੁੱਟ ਗਏ।

ਸੂਚਨਾ ਮਿਲਦੇ ਹੀ ਗੁਜ਼ਰਾਂਵਾਲਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾਇਆ। ਪੁਲਸ ਐਕਸਰੇ ਮਾਲਕ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਅਜੇ ਤੱਕ ਸ਼ੱਕ ਦੀ ਸੂਈ ਉਸ ’ਤੇ ਹੀ ਰੁਕੀ ਹੋਈ ਹੈ।


author

Baljit Singh

Content Editor

Related News