ਅਮਰੀਕਾ ''ਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਊਦੀ ਅਰਬ ''ਚ ਬਹੁਤ ਕੁਝ ਬਦਲ ਗਿਆ

09/11/2021 7:00:02 PM

ਦੁਬਈ-ਅਮਰੀਕਾ 'ਚ 11 ਸਤੰਬਰ 2001 ਨੂੰ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਊਦੀ ਅਰਬ 'ਚ ਕਾਫੀ ਕੁਝ ਬਦਲ ਚੁੱਕਿਆ ਹੈ। ਹਮਲਿਆਂ ਨੂੰ ਅੰਜ਼ਾਮ ਦੇਣ ਲਈ ਜਹਾਜ਼ਾਂ ਦੇ 19 ਅਗਵਾਕਾਰਾਂ 'ਚੋਂ ਚਾਰ ਨੂੰ ਛੱਡ ਕੇ ਸਾਰੇ ਸਾਊਦੀ ਅਰਬ ਦੇ ਨਾਗਰਿਕ ਸਨ ਅਤੇ ਅਕਲਾਇਦਾ ਦੇ ਮੁਖੀ ਅਤੇ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਦਾ ਵੀ ਇਹ ਜਨਮ ਸਥਾਨ ਸੀ। ਪਿਛਲੇ ਦੋ ਦਹਾਕਿਆਂ 'ਚ ਸਾਊਦੀ ਅਰਬ ਨੇ ਆਪਣੀ ਹੀ ਜ਼ਮੀਨ 'ਤੇ ਅਕਲਾਇਦਾ ਦੇ ਖਤਰੇ ਦਾ ਸਾਹਮਣਾ ਕੀਤਾ ਹੈ, ਆਪਣੀਆਂ ਪਾਠ-ਪੁਸਤਕਾਂ 'ਚ ਸੁਧਾਰ ਕੀਤਾ ਹੈ, ਅੱਤਵਾਦ ਦੇ ਵਿੱਤੀ ਪੋਸ਼ਣ 'ਤੇ ਅੰਕੁਸ਼ ਲਾਉਣ ਲਈ ਕੰਮ ਕੀਤਾ ਹੈ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਅਮਰੀਕਾ ਨਾਲ ਸਾਂਝੇਦਾਰੀ ਕੀਤੀ ਹੈ।

ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ

ਅੱਜ ਸਾਊਦੀ ਅਰਬ ਦੇ ਅਮਰੀਕਾ ਨਾਲ ਕਰੀਬੀ ਸੰਬੰਧ ਹਨ ਅਤੇ ਖਾੜੀ ਦੇ ਪਹਿਲੇ ਯੁੱਧ ਤੋਂ ਬਾਅਦ ਤੋਂ ਸਾਊਦੀ 'ਚ ਅਮਰੀਕੀ ਫੌਜ ਦੀ ਵੀ ਮੌਜੂਦਗੀ ਹੈ ਅਤੇ ਇਸ ਕਾਰਨ ਪੱਟੜਪੰਥੀ ਸਮੂਹਾਂ ਨੇ ਸਾਊਦੀ ਨੂੰ ਵੀ ਨਿਸ਼ਾਨਾ ਬਣਾਇਆ ਹੈ। ਵਾਸ਼ਿੰਗਟਨ 'ਚ ਸਾਊਦੀ ਅਰਬ ਦੂਤਘਰ ਦੇ ਬੁਲਾਰੇ ਫਹਦ ਨਜ਼ਰ ਨੇ ਕਿਹਾ ਕਿ ਇਹ ਮਹਿਸੂਸ ਕਰਨਾ ਮਹੱਤਵਪੂਰਨ ਹੈ ਕਿ 11 ਸਤੰਬਰ ਨੂੰ ਅਮਰੀਕਾ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਕਈ ਮੌਕਿਆਂ 'ਤੇ ਸਾਊਦੀ ਅਰਬ ਦੇ ਲੋਕਾਂ, ਲੀਡਰਸ਼ਿਪ, ਫੌਜੀ ਜਹਾਜ਼ਾਂ ਅਤੇ ਇਥੇ ਤੱਕ ਕੀ ਮੱਕਾ ਅਤੇ ਮਦੀਨਾ 'ਚ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ 'ਉਦਾਰ ਇਸਲਾਮ' ਦਾ ਰਸਤਾ ਅਪਣਾਉਣ ਦੇ ਐਲਾਨ ਤੋਂ ਬਾਅਦ 2017 'ਚ ਸਾਊਦੀ ਅਰਬ ਨੇ ਨਿਵੇਸ਼ਕਾਂ ਨੂੰ ਵੀ ਸੱਦਾ ਦੇਣਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਸੂਡਾਨ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ,ਘਟੋ-ਘੱਟ 3 ਅਧਿਕਾਰੀਆਂ ਦੀ ਮੌਤ

ਅਮਰੀਕਾ 'ਚ ਅਣਗਿਣਤ ਲੋਕਾਂ ਲਈ ਸਾਊਦੀ ਅਰਬ ਹਮੇਸ਼ਾ ਲਈ 9/11, ਵਰਲਡ ਟ੍ਰੇਡ ਟਾਵਰਸ ਦੇ ਤਬਾਹ ਹੋਣ ਅਤੇ ਲਗਭਗ 3,000 ਲੋਕਾਂ ਦੀ ਮੌਤ ਨਾਲ ਜੁੜਿਆ ਰਹੇਗਾ। ਪੀੜਤਾਂ ਦੇ ਪਰਿਵਾਰ ਅੱਜ ਵੀ ਨਿਊਯਾਰਕ 'ਚ ਸਾਊਦੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਹਮਲਿਆਂ ਨਾਲ ਸਬੰਧਿਤ ਕੁਝ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਅਪੀਲ ਕੀਤੀ, ਜਦਕਿ ਸਾਊਦੀ ਸਰਕਾਰ ਇਸ ਗੱਲ 'ਤੇ ਜ਼ੋਰ ਦੇ ਦਿੰਦੀ ਰਹੀ ਹੈ ਕਿ ਮਿਲੀਭੁਗਤ ਦਾ ਕੋਈ ਵੀ ਦੋਸ਼ 'ਸਪੱਸ਼ਟ ਰੂਪ ਨਾਲ ਝੂਠਾ' ਹੈ। ਅੱਤਵਾਦੀ ਹਮਲਿਆਂ ਤੋਂ ਬਾਅਦ ਦੋ ਦਹਾਕਿਆਂ 'ਚ ਸਾਊਦੀ ਅਰਬ ਅਤੇ ਦੁਨੀਆ ਸੋਸ਼ਲ ਮੀਡੀਆ, ਇੰਟਰਨੈੱਟ ਨਾਲ ਕਾਫੀ ਜੁੜ ਚੁੱਕੀ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News