ਵੱਡੀ ਗਿਣਤੀ ’ਚ ਭਾਰਤੀ ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਹੀ ਮੋੜੇ ਜਾ ਰਹੇ, ਜਾਣੋ ਪੂਰਾ ਮਾਮਲਾ
Wednesday, Jun 07, 2023 - 10:04 AM (IST)
ਨਿਊਜ਼ੀਲੈਂਡ (ਸੁਮਿਤ ਭੱਲਾ)– ਕੋਰੋਨਾ ਮਹਾਮਾਰੀ ਕਾਰਨ ਦੇਸ਼ ਦੀ ਸੁਸਤ ਪਈ ਅਰਥ ਵਿਵਸਥਾ ਵਿਚ ਜਾਨ ਫੁੂਕਣ ਅਤੇ ਕਰਮਚਾਰੀਆਂਂ ਦੀ ਭਾਰੀ ਕਮੀ ਨੂੰ ਪੂਰਾ ਕਰਨ ਲਈ ਨਿਊਜ਼ੀਲੈਂਡ ਸਰਕਾਰ ਵਲੋਂ ਵਿਜ਼ੀਟਰ ਅਤੇ ਐਕਸੇਰਟਿਡ ਵਰਕ ਵੀਜ਼ਾ ਮੁੜ ਖੋਲ੍ਹਿਆ ਗਿਆ, ਜਿਸ ਦਾ ਲਾਭ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਉਠਾ ਰਹੇ ਹਨ। ਇਨ੍ਹਾਂ ਵਿਚ ਭਾਰਤੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਹੈਰਾਨ ਕਰ ਦੇਣ ਵਾਲੇ ਅੰਕੜਿਆਂ ਮੁਤਾਬਕ ਜੋ ਅਰਜ਼ੀਦਾਤਾ ਫਰਜ਼ੀ ਦਸਤਾਵੇਜ਼ ਦੇ ਸਹਾਰੇ ਵੀਜ਼ਾ ਲੈਣ ਲਈ ਅਰਜ਼ੀ ਭਰਦੇ ਹਨ, ਉਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਵਿਚ ਭਾਰਤੀ ਨਾਗਰਿਕਾਂ ਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਾਲ 2022 'ਚ ਚੀਨ ਨੂੰ ਪਛਾੜ 72.6 ਫ਼ੀਸਦੀ ਭਾਰਤੀਆਂ ਨੇ ਹਾਸਲ ਕੀਤੇ H-1B ਵੀਜ਼ਾ
ਕਈ ਨੌਸਰਬਾਜ਼ ਵੱਖ-ਵੱਖ ਤਰੀਕਿਆਂ ਨਾਲ ਦੇਸ਼ ਵਿਚ ਦਾਖਲ ਹੋਣ ਦੇ ਜੁਗਾੜ ਿਵਚ ਲੱਗੇ ਹਨ ਪਰ ਇਮੀਗ੍ਰੇਸ਼ਨ ਡਿਪਾਰਟਮੈਂਟ ਇਨ੍ਹਾਂ ਤੋਂ 2 ਕਦਮ ਅੱਗੇ ਚਲਦੇ ਹੋਏ ਅਾਪਣੇ ਏਅਰਪੋਰਟਾਂ ’ਤੇ ਸਖ਼ਤ ਨਜ਼ਰ ਰੱਖਦੇ ਹੋਏ ਪਹਿਲੀ ਵਾਰ ਦੇਸ਼ ਵਿਚ ਦਾਖਲ ਹੋਣ ਵਾਲੇ ਲਗਭਗ ਸਾਰੇ ਯਾਤਰੀਆਂ ਕੋਲੋਂ ਪੁੱਛਗਿੱਛ ਕਰ ਰਿਹਾ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਇਕ ਹਫ਼ਤੇ ਵਿਚ ਇਕ ਦਰਜਨ ਤੋਂ ਵੀ ਵੱਧ ਅਤੇ ਬੀਤੇ 9 ਮਹੀਨਿਆਂ ਵਿਚ ਕੁਲ 178 ਭਾਰਤੀਆਂ ਨੂੰ ਏਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਅਾ। ਉਨ੍ਹਾਂ ਕੋਲ ਵੀਜ਼ਾ ਹੋਣ ਦੇ ਬਾਵਜੂਦ ਬੇਰੰਗ ਮੁੜਣਾ ਪਿਆ ਕਿਉਂਕਿ ਇਹ ਲੋਕ ਏਅਰਪੋਰਟ ’ਤੇ ਤਾਇਨਾਤ ਬਾਰਡਰ ਸਕਿਓਰਿਟੀ ਅਾਫਿਸਰ ਵਲੋਂ ਦਾਗੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਿਚ ਅਸਫਲ ਰਹੇ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵੀ ਖੂਬ ਚਰਚਾ ਹੋ ਰਹੀ ਹੈ ਕਿ ਕਿਵੇਂ ਭਾਰਤ ਵਿਚ ਕੁਝ ਨਟਵਰਲਾਲ ਇਮੀਗ੍ਰੇਸ਼ਨ ਏਜੰਟ ਨਿਊਜ਼ੀਲੈਂਡ ਦਾ ਵਰਕ ਪਰਮਿਟ ਲਗਵਾਉਣ ਦੇ ਨਾਂ ’ਤੇ ਲੋਕਾਂ ਕੋਲੋਂ ਲੱਖਾਂ ਰੁਪਏ ਠੱਗ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।