ਦੀਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਪੰਜਾਬੀਆਂ ਦੀ ਹੋਈ ਲੜਾਈ, ਦੋਸਤਾਂ ਨੇ ਦੋਸਤ ਨੂੰ ਹੀ ਉਤਾਰਿਆ ਮੌਤ ਦੇ ਘਾਟ

11/14/2023 5:24:59 PM

ਰੋਮ (ਦਲਵੀਰ ਕੈਂਥ): ਦੀਵਾਲੀ ਤੇ ਬੰਦੀਛੋੜ ਦਿਵਸ ਪੂਰੀ ਦੁਨੀਆ ਵਿਚ ਵਸਦੇ ਭਾਰਤੀਆਂ ਨੇ ਪੂਰੇ ਜਸ਼ਨ ਨਾਲ ਮਨਾਇਆ ਪਰ ਅਫ਼ਸੋਸ ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਬੇਲਾਫਾਰਨੀਆ ਵਿਖੇ ਭਾਰਤੀ ਲੋਕਾਂ ਦੀ ਦੀਵਾਲੀ ਦੀ ਚੱਲ ਰਹੀ ਪਾਰਟੀ ਵਿੱਚ ਕਿਸੇ ਗੱਲ ਨੂੰ ਲੈ ਤਕਰਾਰ ਹੋ ਗਈ। ਇਸ ਦੌਰਾਨ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PunjabKesari

ਮਿਲੀ ਜਾਣਕਾਰੀ ਅਨੁਸਾਰ ਬੇਲਾਫਾਰਨੀਆ ਪਿੰਡ ਜਿੱਥੇ ਕਿ ਬਹੁਗਿਣਤੀ ਭਾਰਤੀ ਰਹਿੰਦੇ ਹਨ ਇੱਥੇ ਕੁਝ ਭਾਰਤੀ ਨੌਜਵਾਨਾਂ ਨੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ ਲਈ ਪਾਰਟੀ ਕੀਤੀ, ਜਿਸ ਵਿੱਚ ਪਿੰਡ ਦੇ ਬਾਹਰੋਂ ਵੀ ਭਾਰਤੀ ਨੌਜਵਾਨਾਂ ਨੇ ਪਾਰਟੀ ਦਾ ਆਨੰਦ ਲੈਣ ਲਈ ਆਮਦ ਕੀਤੀ। ਦੀਵਾਲੀ ਦੀ ਰਾਤ ਸਾਰਾ ਪਿੰਡ ਜਸ਼ਨ ਮਨਾ ਰਿਹਾ ਸੀ। ਲੋਕ ਢੋਲ 'ਤੇ ਭੰਗੜੇ ਵੀ ਪਾ ਰਹੇ ਸਨ। ਪਟਾਕੇ ਵੀ ਚਲਾ ਰਹੇ ਸਨ। ਅਜਿਹੀ ਹੀ ਇੱਕ ਪਾਰਟੀ ਵਿੱਚ ਕੁਝ ਦੋਸਤ ਜ਼ਸਨ ਮਨਾਉਂਦੇ ਮਨਾਉਂਦੇ ਕਿਸੇ ਗੱਲ ਨੂੰ ਲੈ ਆਪਸ ਵਿੱਚ ਗਰਮੋ-ਗਰਮੀ ਹੋ ਗਏ। ਪਾਰਟੀ ਵਿੱਚ ਮਾਮੂਲੀ ਤਕਰਾਰ ਤੋਂ ਗੱਲ ਸੁਰੂ ਹੋ ਕੇ ਅਜਿਹੇ ਮਹਾਭਾਰਤ ਦਾ ਰੂਪ ਧਾਰਨ ਕਰ ਗਈ ਕਿ ਇੱਕ ਪੰਜਾਬੀ ਨੌਜਵਾਨ, ਜਿਸ ਦਾ ਨਾਮ ਉਜਾਗਰ ਸਿੰਘ (48) (ਮੋਹਾਲੀ) ਦੱਸਿਆ ਜਾ ਰਿਹਾ ਹੈ, ਦਾ ਝਗੜੇ ਦੌਰਾਨ ਇੱਕ ਦੋਸਤ ਨੇ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਦਰਦਨਾਕ : ਹਮਾਸ-ਇਜ਼ਰਾਈਲ ਜੰਗ 'ਚ ਡੇਟਰਾਇਟ ਦੇ ਡਾਕਟਰ ਨੇ ਗੁਆਏ 20 ਰਿਸ਼ਤੇਦਾਰ 

ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਆਪਣੇ ਜਿਹੜੇ ਦੋਸਤ ਦਾ ਸਿਰ ਵਿੱਚ ਜੋ਼ਰਦਾਰ ਸੱਟ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸ ਦੀ ਲਾਸ਼ ਅਗਲੇ ਸਵੇਰ ਇਟਾਲੀਅਨ ਪੁਲਸ ਨੂੰ ਖੇਤਾਂ ਵਿੱਚੋਂ ਮਿਲੀ। ਘਟਨਾ ਦੀ ਜਾਣਕਾਰੀ ਮਿਲਦੇ ਇਟਲੀ ਪੁਲਸ ਹਰਕਤ ਵਿੱਚ ਆ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਜਿੱਥੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਚਰਚਾ ਜ਼ੋਰਾਂ 'ਤੇ ਹੈ, ਉੱਥੇ ਭਾਰਤੀਆਂ ਦੀਆਂ ਆਪਸੀ ਵੱਧ ਰਹੀਆਂ ਲੜਾਈਆਂ ਕਾਰਨ ਵਿਗੜ ਰਹੇ ਅਕਸ ਪ੍ਰਤੀ ਆਮ ਭਾਰਤੀ ਪਰਿਵਾਰ ਚਿੰਤਤ ਹਨ ਕਿਉਂਕਿ ਇਹ ਪਿੰਡ ਕਿਸੇ ਸਮੇਂ ਲੜਾਈਆਂ ਦਾ ਗੜ੍ਹ ਮੰਨਿਆ ਜਾਂਦਾ ਸੀ ਤੇ ਹੁਣ ਦੁਬਾਰਾ ਇਸ ਘਟਨਾ ਨੇ ਪਿਛਲੇ ਸਾਰੇ ਕਾਂਡਾਂ ਨੂੰ ਪੁਲਸ ਰਿਕਾਰਡ ਵਿੱਚ ਇੱਕ ਵਾਰ ਫਿਰ ਗਰਮਾ ਦਿੱਤਾ ਹੈ। ਇਸ ਦਿਨ ਹੀ ਇੱਕ ਹੋਰ ਵਿਦੇਸ਼ੀ ਨਾਈਜ਼ੀਰੀਅਨ (30) ਦੀ ਸਰਮੋਨੇਤਾ ਇਲਾਕੇ ਵਿੱਚ ਭੇਤ ਭਰੀ ਹਾਲਤ ਵਿੱਚ ਲਾਸ਼ ਮਿਲੀ, ਜਿਸ ਕਾਰਨ ਪੁਲਸ ਕਾਫ਼ੀ ਸਖ਼ਤੀ ਨਾਲ ਇਲਾਕੇ ਵਿੱਚ ਪੁੱਛ ਪੜਤਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News