ਪਾਕਿਸਤਾਨ ’ਚ ਗ਼ਰੀਬੀ ਤੋਂ ਤੰਗ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਦੋ ਧੀਆਂ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

Friday, Aug 12, 2022 - 06:27 PM (IST)

ਪਾਕਿਸਤਾਨ ’ਚ ਗ਼ਰੀਬੀ ਤੋਂ ਤੰਗ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਦੋ ਧੀਆਂ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਸਰਗੋਧਾ ਕੋਲ ਮਹਿਮੂਦਾਬਾਦ ’ਚ ਇਕ ਪਿਓ ਨੇ ਗ਼ਰੀਬੀ ਤੋਂ ਤੰਗ ਆ ਪਹਿਲਾਂ ਆਪਣੀਆਂ ਦੋ ਧੀਆਂ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸੁਸਾਈਡ ਨੋਟ ਲਿਖ ਘਰ ਦੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਮਹਿਮੂਦਾਬਾਦ ਵਾਸੀ ਅਤਿਕਰ ਰਹਿਮਾਨ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਵੀ ਕੰਮਕਾਜ ਨਾ ਮਿਲਣ ਕਾਰਨ ਮਕਾਨ ਦਾ ਕਿਰਾਇਆ ਵੀ ਅਦਾ ਨਹੀਂ ਕਰ ਪਾ ਰਿਹਾ ਸੀ। ਗ਼ਰੀਬੀ ਕਾਰਨ 6 ਮਹੀਨੇ ਪਹਿਲਾਂ ਉਸ ਦੀ ਪਤਨੀ ਬੀਮਾਰੀ ਦੇ ਚੱਲਦਿਆਂ ਦਮ ਤੋੜ ਗਈ ਸੀ। ਅੱਜ ਸਵੇਰੇ ਜਦੋਂ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਸ ਨੂੰ ਸੂਚਿਤ ਕਰਨ ’ਤੇ ਪੁਲਸ ਨੇ ਅਤਿਕਰ ਰਹਿਮਾਨ ਸਮੇਤ ਉਸ ਦੀਆਂ ਧੀਆਂ ਅਲਸ਼ਬਾ ਅਤੇ ਜੈਕਬ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲਿਆ।

ਇਹ ਖ਼ਬਰ ਵੀ ਪੜ੍ਹੋ : ਗੁਜਰਾਤ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਨ ’ਤੇ ਰਾਜਾ ਵੜਿੰਗ ਨੇ ਘੇਰੇ ਕੇਜਰੀਵਾਲ

ਜਿਸ ਕਮਰੇ ’ਚ ਅਤਿਕਰ ਰਹਿਮਾਨ ਨੇ ਖ਼ੁਦਕੁਸ਼ੀ ਕੀਤੀ, ਉਸ ’ਚ ਇਕ  ਸੁਸਾਈਡ ਨੋਟ ਵੀ ਮਿਲਿਆ, ਜਿਸ ’ਚ ਉਸ ਨੇ ਲਿਖਿਆ ਸੀ ਕਿ ਜਿਸ ਘਰ ’ਚ ਮੈਂ ਰਹਿ ਰਿਹਾ ਹਾਂ, ਉਸ ਦਾ ਕਿਰਾਇਆ ਨਾ ਦੇਣ ਕਾਰਨ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਨਾ ਕਰ ਪਾਉਣ ਕਰਕੇ ਉਹ ਪ੍ਰੇਸ਼ਾਨ ਹੈ। ਇਸ ਕਾਰਨ ਉਸ ਨੇ ਅੱਜ ਸਵੇਰੇ ਆਪਣੀਆਂ ਦੋਵਾਂ ਧੀਆਂ ਦਾ ਚਾਕੂ ਨਾਲ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਅਤੇ ਖ਼ੁਦ ਵੀ ਖ਼ੁਦਕੁਸ਼ੀ ਕਰ ਰਿਹਾ ਹੈ। ਉਸ ਨੇ ਲਿਖਿਆ ਕਿ ਉਹ ਲੱਗਭਗ 18 ਮਹੀਨਿਆਂ ਤੋਂ ਬੇਰੁਜ਼ਗਾਰ ਹੈ ਅਤੇ ਗ਼ਰੀਬੀ ਕਾਰਨ ਉਹ ਆਪਣੀ ਪਤਨੀ ਦਾ ਇਲਾਜ ਵੀ ਨਹੀਂ ਕਰਵਾ ਸਕਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਆਪਣੇ ਘਰ ਦੇ ਸਾਮਾਨ ਨੂੰ ਕਿਸੇ ਧਾਰਮਿਕ ਸੰਸਥਾ ਨੂੰ ਦੇਣ ਦੀ ਇੱਛਾ ਪ੍ਰਗਟ ਕੀਤੀ ਸੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਸਰਗੋਧਾ ਹਸਪਤਾਲ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਹੁਣ ਸਸਤੀ ਮਿਲੇਗੀ ਰੇਤ-ਬੱਜਰੀ ! ਪੰਜਾਬ ਕੈਬਨਿਟ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ


author

Manoj

Content Editor

Related News