ਕੋਲੋਰਾਡ ''ਚ ਗੋਲੀਬਾਰੀ ਦੌਰਾਨ ਇਕ ਡਿਪਟੀ ਸ਼ੇਰਿਫ ਦੀ ਮੌਤ

01/01/2018 3:33:18 AM

ਵਾਸ਼ਿੰਗਟਨ—ਅਮਰੀਕਾ ਦੇ ਕੋਲੋਰਾਡੋ 'ਚ ਡੇਨਵਰ ਨੇੜੇ ਰਿਹਾਇਸ਼ੀ ਇਲਾਕੇ 'ਚ ਗੋਲੀਬਾਰੀ 'ਚ ਇਕ ਡਿਪਟੀ ਸੈਰਿਫ ਮਾਰਿਆ ਗਿਆ ਹੈ ਜਦਕਿ ਪੰਜ ਡਿਪਟੀ ਸੈਰਿਫ ਸਮੇਤ ਸੱਤ ਹੋਰ ਜ਼ਖਮੀ ਹੋ ਗਏ ਹਨ। ਪੁਲਸ ਨੇ ਇਸ ਨੂੰ 'ਘਰੇਲੂ ਪਰੇਸ਼ਾਨੀ' ਦੱਸਿਆ ਹੈ।
ਡਗਲਸ ਕਾਓਂਟੀ ਦੇ ਸੈਰਿਫ ਦੇ ਦਫਤਰ ਨੇ ਟਵਿਟ ਕੀਤਾ ਹੈ ਕਿ ਡੇਨਵਰ ਤੋਂ ਕਰੀਬ 20 ਕਿਲੋਮੀਟਰ ਦੂਰ ਹਾਈਲੈਂਡ ਰੰਚ 'ਚ ਕਾਪਰ ਕੈਨਇਅਨ ਰਿਹਾਇਸ਼ੀ ਕੰਪਲੈਕਸ 'ਚ ਇਕ ਸ਼ੱਕੀ ਨੂੰ ਗੋਲੀ ਮਾਰੀ ਗਈ ਹੈ। ਅਜਿਹਾ ਸਮਝਿਆ ਜਾਂਦਾ ਹੈ ਕਿ ਉਸ ਦੀ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਜ਼ਖਮੀਆਂ ਨੂੰ ਇਲਾਕੇ ਦੇ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਇਮਾਰਤ ਤੋਂ ਗੋਲੀ ਚੱਲਣ 'ਤੇ ਆਈ ਕਾਲ ਦੌਰਾਨ ਡਿਪਟੀਆਂ ਨੇ ਪ੍ਰਤੀਕਿਰਿਆ ਦਿੱਤੀ। ਪੁਲਸ ਨੇ ਹਥਿਆਰਾਂ ਨਾਲ ਲੈਸ ਸਵਾਟ ਦੀ ਇਕ ਟੀਮ ਨੂੰ ਰਵਾਨਾ ਕੀਤਾ ਅਤੇ ਨਾਲ ਹੀ ਬੰਬ ਰੋਕੂ ਦਸਤਾ ਵੀ ਭੇਜਿਆ। ਪਰ ਧਮਾਕਾਖੇਜ਼ ਸਮਗੱਰੀ ਦੀ ਕੋਈ ਵੀ ਖਬਰ ਨਹੀਂ ਆਈ ਹੈ। ਕੋਲੋਰਾਡੋ ਸੂਬੇ ਸਮੇਤ ਪੰਜ ਖੇਤਰਾਂ ਦੀ ਪੁਲਸ ਨੂੰ ਅਰਲਟ 'ਤੇ ਰੱਖਿਆ ਗਿਆ ਹੈ।


Related News