ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ

Thursday, Oct 14, 2021 - 03:45 PM (IST)

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਕੜ ਉਥੋਂ ਦੀ ਆਵਾਮ ’ਤੇ ਭਾਰੀ ਪੈ ਰਹੀ ਹੈ। ਕਿਉਂਕਿ ਪਾਕਿ ਨੇ ਇਸ ਸਾਲ ਭਾਰਤ ਤੋਂ ਖੰਡ ਆਯਾਤ ਕਰਨ ਲਈ ਇਨਕਾਰ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਨਾਲ ਉਸ ਨੂੰ ਸਸਤੀ ਖੰਡ ਮਿਲਣ ਦਾ ਰਸਤਾ ਬੰਦ ਹੋ ਗਿਆ। ਹੁਣ ਆਲਮ ਇਹ ਹੈ ਕਿ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਇਕ ਕੱਪ ਚਾਹ ਲਈ ਲੋਕਾਂ ਨੂੰ 40 ਰੁਪਏ ਚੁਕਾਉਣੇ ਪੈ ਰਹੇ ਹਨ। ਹਾਲਾਂਕਿ ਜੇਕਰ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਆਕੜ ਨਾ ਦਿਖਾਉਂਦੀ ਤਾਂ ਸ਼ਾਇਦ ਲੋਕਾਂ ਨੂੰ ਕੁੱਝ ਰਾਹਤ ਮਿਲ ਸਕਦੀ ਸੀ।

ਇਹ ਵੀ ਪੜ੍ਹੋ : ਤਾਈਵਾਨ ’ਚ 13 ਮੰਜ਼ਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਵੇਖੋ ਮੌਕੇ ਦੀਆਂ ਤਸਵੀਰਾਂ

ਪਾਕਿਸਤਾਨ ਦੀ ਅਖ਼ਬਾਰ ‘ਡੋਨ’ ਨੇ ਇਕ ਚਾਹ ਵਾਲੇ ਦੇ ਹਵਾਲੇ ਤੋਂ ਦੱਸਿਆ ਕਿ ਪਹਿਲਾਂ ਇਕ ਕੱਪ ਚਾਹ ਦੀ ਕੀਮਤ 30 ਸੀ, ਜੋ ਹੁਣ ਵੱਧ ਕੇ 40 ਰੁਪਏ ਹੋ ਚੁੱਕੀ ਹੈ। ਦਰਅਸਲ ਖੰਡ, ਚਾਹਪੱਤੀ, ਟੀ ਬੈਗਸ, ਦੁੱਧ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧੇ ਦੀ ਵਜ੍ਹਾ ਨਾਲ ਪਿਛਲੇ ਕੁੱਝ ਸਮੇਂ ਤੋਂ ਚਾਹ ਦੀ ਕੀਮਤ ਵਿਚ 35 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਉਥੇ ਹੀ ਦੁੱਧ ਦੀ ਕੀਮਤ 105 ਤੋਂ ਵੱਧ ਕੇ 120 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ। ਇਸ ਦੇ ਇਲਾਵਾ ਚਾਹਪੱਤੀ ਦੀ ਕੀਮਤ 800 ਤੋਂ 900 ਰੁਪਏ ਅਤੇ ਗੈਸ ਸਿਲੰਡਰ ਦੀ ਕੀਮਤ 1500 ਤੋਂ 3000 ਰੁਪਏ ਤੱਕ ਜਾ ਚੁੱਕੀ ਹੈ। ਇਸ ਚਾਹਵਾਲੇ ਦਾ ਕਹਿਣਾ ਸੀ ਕਿ ਵਧਦੀ ਮਹਿੰਗਾਈ ਨਾਲ ਉਸ ਦੀ ਕਮਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਉਸ ਕੋਲ ਚਾਹ ਦੀ ਕੀਮਤ ਵਧਾਉਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ।

ਇਹ ਵੀ ਪੜ੍ਹੋ : ਤਾਲਿਬਾਨ ਰਾਜ 'ਚ ਅਫ਼ਗਾਨ ਲੋਕਾਂ ਲਈ ਇਕ ਹੋਰ ਵੱਡੀ ਮੁਸੀਬਤ, ਹਨੇਰੇ 'ਚ ਡੁੱਬੇ ਕਾਬੁਲ ਸਮੇਤ ਕਈ ਸੂਬੇ

ਦੱਸ ਦੇਈਏ ਕਿ ਪਾਕਿਸਤਾਨ ਨੇ ਇਸ ਸਾਲ ਅਪ੍ਰੈਲ ਮਹੀਨੇ ਵਿਚ ਭਾਰਤ ਤੋਂ ਖੰਡ ਆਯਾਤ ਕਰਨ ਲਈ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਦਾ ਕਹਿਣਾ ਸੀ ਕਿ ਭਾਰਤ ਜਦੋਂ ਤੱਕ ਕਸ਼ਮੀਰ ਵਿਚ ਆਰਟੀਕਲ 370 ਬਹਾਲ ਨਹੀਂ ਕਰਦਾ, ਉਦੋਂ ਤੱਕ ਪਾਕਿਸਤਾਨ ਖੰਡ ਅਤੇ ਕਣਕ ਵਰਗੀਆਂ ਜ਼ਰੂਰੀ ਵਸਤੂਆਂ ਦੇ ਆਯਾਤ ਲਈ ਭਾਰਤ ਨੂੰ ਮਨਜ਼ੂਰੀ ਨਹੀਂ ਦੇ ਸਕਦਾ ਹੈ। 

ਇਹ ਵੀ ਪੜ੍ਹੋ : ਫੇਸਬੁੱਕ ਦੇ ਢਾਈ ਅਰਬ ਯੂਜ਼ਰਸ ਦੀ ਨਿਗਰਾਨੀ ਕਰਦੇ ਹਨ 40 ਹਜ਼ਾਰ ਮੁਲਾਜ਼ਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News