ਅਜਿਹਾ ਦੇਸ਼ ਜਿੱਥੇ ਮੁਰਦਿਆਂ ਨੂੰ 2 ਗਜ ਜ਼ਮੀਨ ਤੱਕ ਨਸੀਬ ਨਹੀਂ ਹੁੰਦੀ
Wednesday, Feb 14, 2018 - 03:47 AM (IST)

ਢਾਕਾ — ਸੰਘਣੀ ਆਬਾਦੀ ਵਾਲੇ ਢਾਕਾ ਸ਼ਹਿਰ 'ਚ ਜ਼ਿਆਦਾਤਰ ਕਬਰਾਂ ਅਸਥਾਈ ਹਨ ਕਿਉਂਕਿ ਬੰਗਲਾਦੇਸ਼ ਦੀ ਰਾਜਧਾਨੀ 'ਚ ਇਸ ਸਮੇਂ ਮੁਰਦੇ ਲੋਕਾਂ ਲਈ ਕੋਈ ਥਾਂ ਖਾਲੀ ਨਹੀਂ ਹੈ। ਪਰ ਉਦੋਂ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਪਰਿਵਾਰ ਵਾਲਿਆਂ ਦੀ ਕਬਰ 'ਚ ਕੋਈ ਹੋਰ ਦਫਨਾ ਦਿੱਤਾ ਜਾਂਦਾ ਹੈ। ਸੁਰੈਆ ਪਰਵੀਨ ਆਪਣੇ ਪਿਤਾ ਦੀ ਕਬਰ 'ਤੇ ਨਹੀਂ ਜਾ ਸਕਦੀ ਕਿਉਂਕਿ ਉਸ ਥਾਂ ਹੁਣ ਕਿਸੇ ਅਜਨਬੀ ਦਾ ਸਰੀਰ ਦਫਨ ਹੈ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ, ਵੱਡੀ ਧੀ ਹੁੰਦੇ ਹੋਏ ਮੈਂ ਹਰ ਚੀਜ਼ ਦਾ ਖਿਆਲ ਰੱਖਦੀ ਹਾਂ। ਇਕ ਦਿਨ ਮੈਂ ਆਪਣੇ ਭਰਾ ਤੋਂ ਪੁੱਛਿਆ ਕਿ ਉਹ ਆਖਰੀ ਵਾਰ ਕਬਰ 'ਤੇ ਕਦੋਂ ਗਿਆ ਸੀ। ਕੁਝ ਦੇਰ ਬਾਅਦ ਉਸ ਨੇ ਪਰਵੀਨ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਥਾਂ ਹੁਣ ਇਕ ਨਵੀਂ ਕਬਰ ਬਣ ਗਈ ਹੈ।
ਉਹ ਥਾਂ ਹੁਣ ਦੂਜੇ ਪਰਿਵਾਰ ਕੋਲ ਹੈ ਅਤੇ ਉਨ੍ਹਾਂ ਨੇ ਪੱਕਾ ਕਰ ਦਿੱਤਾ ਹੈ, ਇਹ ਖਬਰ ਸੁਣ ਕੇ ਦੁਖੀ ਹੋਈ ਸੀ। ਉਹ ਕਹਿੰਦੀ ਹੈ ਕਿ ਜੇਕਰ ਮੈਨੂੰ ਪਤਾ ਚੱਲਦਾ ਤਾਂ ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ। ਇਹ ਕਬਰ ਮੇਰੇ ਪਿਤਾ ਦੀ ਆਖਰੀ ਨਿਸ਼ਾਨੀ ਸੀ ਅਤੇ ਹੁਣ ਮੈਂ ਉਸ ਨੂੰ ਖੋਹ ਚੁੱਕੀ ਹਾਂ। ਹਾਲਾਂਕਿ ਉਹ ਹਲੇਂ ਵੀ ਕਲਸ਼ੀ ਕਬਰਿਸਤਾਨ ਜਾਂਦੀ ਹੈ ਪਰ ਹੁਣ ਉਸ ਦੇ ਪਿਤਾ ਦੀ ਕਬਰ ਦੀ ਥਾਂ ਕਿਸੇ ਹੋਰ ਨੂੰ ਦਫਨਾ ਦਿੱਤਾ ਗਿਆ ਹੈ। ਸੁਰੈਆ ਦੇ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਇਸ ਤੋਂ ਪਹਿਲਾਂ ਉਹ ਇਸੇ ਤਰੀਕੇ ਨਾਲ ਆਪਣੇ ਪਹਿਲਾਂ ਉਹ ਕਿਸੇ ਤਰੀਕੇ ਨਾਲ ਆਪਣੇ ਪਹਿਲੇ ਬੱਚੇ ਤੋਂ ਇਲਾਵਾ ਆਪਣੀ ਮਾਂ ਅਤੇ ਚਾਚਾ ਦੀਆਂ ਕਬਰਾਂ ਨੂੰ ਖੋਹ ਚੁੱਕੀ ਹੈ।
ਅਜਿਹੇ ਸੰਕਟ ਰਾਜਧਾਨੀ ਢਾਕਾ 'ਚ ਅਤੇ ਦੂਜੇ ਲੋਕਾਂ 'ਤੇ ਵੀ ਬਿਤਿਆ ਹੈ। ਕਈ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਸਥਾਈ 'ਆਰਾਮਗਾਹ' ਸੁਰੱਖਿਅਤ ਲਈ ਰੱਖ ਪਾਉਂਦੇ। ਦੇਹ ਨੂੰ ਦਫਨਾਉਣ ਲਈ ਥਾਂ ਦੀ ਭਾਲ ਮੁਸ਼ਕਿਲ ਨਹੀਂ ਪਰ ਇਹ ਥਾਵਾਂ ਅਸਥਾਈ ਅਤੇ ਸਸਤੀਆਂ ਹੁੰਦੀਆਂ ਹਨ ਅਤੇ ਸ਼ਹਿਰ ਦੇ ਨਿਯਮਾਂ ਮੁਤਾਬਕ ਹਰ 2 ਸਾਲਾਂ ਤੋਂ ਬਾਅਦ ਇਸ ਦੂਜੀ ਦੇਹ ਦਫਨਾ ਦਿੱਤੀ ਜਾਂਦੀ ਹੈ। ਅਸਥਾਈ ਕਬਰਾਂ 'ਚ ਕਈ ਦੇਹਾਂ ਦਫਨਾਉਣੀਆਂ ਹੁੰਦੀਆਂ ਹਨ ਅਤੇ ਇਸੇ ਤਰ੍ਹਾਂ ਢਾਕਾ ਸ਼ਹਿਰ 'ਚ ਕਬਰਾਂ ਨੂੰ ਲੈ ਕੇ ਪ੍ਰਬੰਧਨ ਚਲਦੇ ਹਨ। ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ ਪਰ ਕਈਆਂ ਕੋਲ ਵਿਕਲਪ ਨਹੀਂ ਹੁੰਦੇ। ਕਈ ਵਾਰ ਬਹੁਤ ਪਰਿਵਾਰਾਂ ਦੇ ਲੋਕ ਇਕ ਹੀ ਕਬਰ ਨੂੰ ਸਾਂਝਾ ਕਰਦੇ ਹਨ। ਮੁਸਲਿਮ ਬਹੁਲ ਬੰਗਲਾਦੇਸ਼ 'ਚ ਸਸਕਾਰ ਵਿਕਲਪ ਨਹੀਂ ਹਨ ਕਿਉਂਕਿ ਆਮ ਤੌਰ 'ਤੇ ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ।
ਸਾਲ 2008 ਤੋਂ ਢਾਕਾ ਸ਼ਹਿਰ ਦਾ ਪ੍ਰਸ਼ਾਸਨ ਸਥਾਈ ਕਬਰਾਂ ਨੂੰ ਵੰਡਣਾ ਬੰਦ ਕਰ ਚੁੱਕਿਆ ਹੈ। ਹਾਲਾਂਕਿ ਜੇਕਰ ਕੋਈ ਅਰਥ-ਸਥਾਈ ਤੌਰ 'ਤੇ ਇਕ ਕਬਰ ਚਾਹੇ ਤਾਂ ਉਸ ਦੀ ਕੀਮਤ ਕਰੀਬ 12.86 ਲੱਖ ਰੁਪਏ ਆਉਂਦੀ ਹੈ। ਇਸ ਦੇਸ਼ ਦੀ ਪ੍ਰਤੀ ਵਿਅਕਤੀ ਕੁਲ ਤਨਖਾਹ 1 ਲੱਖ ਰੁਪਏ ਹੈ। ਇਹ ਸ਼ਹਿਰ ਦੇ ਸਭ ਤੋਂ ਵੱਡੇ ਅਤੇ ਮੰਨੇ-ਪ੍ਰਮੰਨੇ ਕਬਰਿਸਤਾਨਾਂ 'ਚੋਂ ਇਕ ਹੈ ਅਤੇ ਇਸ 'ਚ ਹਰ ਦਿਸ਼ਾ 'ਚ ਹਜ਼ਾਰਾਂ ਕਬਰਾਂ ਹਨ ਜਿਹੜੀਆਂ ਕਾਫੀ ਇਤਰਾਜ਼ਯੋਗ ਸਥਿਤੀ 'ਚ ਹਨ। ਕਬਰਾਂ 'ਤੇ ਇਕ ਬੋਰਡ ਹੁੰਦਾ ਹੈ ਜਿਹੜੀ ਇਸ ਦੀ ਜਾਣਕਾਰੀ ਦਿੰਦੇ ਹਨ ਕਿ ਉਸ 'ਚ ਕੌਣ-ਕੌਣ ਦਫਨ ਹਨ। ਕਬਰਿਸਤਾਨ ਦੀ ਜ਼ਮੀਨ ਦਾ ਹਰ ਹਿੱਸਾ ਇਸਤੇਮਾਲ ਹੋ ਚੁੱਕਿਆ ਹੈ।
ਸਬੀਹਾ ਬੇਗਮ ਦੀ ਭੈਣ ਨੇ 12 ਸਾਲ ਪਹਿਲਾਂ ਆਤਮ-ਹੱਤਿਆ ਕਰ ਲਈ ਸੀ ਅਤੇ ਉਨ੍ਹਾਂ ਨੂੰ ਇਥੇ ਹੀ ਦਫਨਾਇਆ ਗਿਆ ਸੀ। ਪਿਛਲੇ 10 ਸਾਲਾਂ ਤੋਂ ਉਹ ਇਸ ਕਬਰ ਨੂੰ ਬਚਾਉਣ 'ਚ ਲੱਗੀ ਹੈ ਅਤੇ ਸਵੀਕਾਰ ਕਰਦੀ ਹੈ ਕਿ ਕਬਰਿਸਤਾਨ ਦੀ ਦੇਖ-ਰੇਖ ਕਰਨ ਵਾਲਿਆਂ ਨੂੰ ਇਸ ਦੇ ਲਈ ਉਹ ਰਿਸ਼ਵਤ ਦਿੰਦੀ ਹੈ। ਉਹ ਕਹਿੰਦੀ ਹੈ, ਮੈਂ ਉਨ੍ਹਾਂ ਨੂੰ ਹਰ ਦਿਨ ਯਾਦ ਕਰਦੀ ਹਾਂ ਅਤੇ ਵਿਸ਼ਵਾਸ ਕਰਦੀ ਹਾਂ ਕਿ ਉਹ ਵਾਪਸ ਜ਼ਰੂਰ ਆਵੇਗੀ। ਮੈਂ ਕਦੇ-ਕਦੇ ਉਸ ਦੀ ਕਬਰ 'ਤੇ ਜਾਂਦੀ ਹਾਂ ਅਤੇ ਉਸ ਨਾਲ ਗੱਲਾਂ ਕਰਦੀ ਹਾਂ। ਮੈਂ ਜਿਹੜੀ ਨਵੀਂ ਫਿਲਮ ਦੇਖੀ ਹੁੰਦੀ ਹੈ, ਮੈਂ ਉਸ ਦੇ ਬਾਰੇ 'ਚ ਗੱਲ ਕਰਦੀ ਹਾਂ। ਇਹ ਮਹਿਸੂਸ ਕਰਦੀ ਹਾਂ ਕਿ ਉਹ ਇਸ ਸਮੇਂ ਕਬਰ 'ਚ ਹੀ ਹੈ।
ਹੋਲੀ ਰਾਜ਼ਰੀ ਢਾਕਾ ਦੀ ਸਭ ਤੋਂ ਵੱਡੀ ਕੈਥੋਲਿਕ ਚਰਚ ਹੈ। ਸ਼ਹਿਰ ਦੇ ਵਪਾਰਕ ਜ਼ਿਲੇ 'ਚ ਇਸ ਦੇ ਸ਼ਾਂਤ ਈਸਾਈ ਕਬਰਿਸਤਾਨ 'ਚ ਤਾਜ਼ਾ ਹਵਾ ਮਹਿਸੂਸ ਹੁੰਦੀ ਹੈ। ਮੁੱਖ ਪਾਦਰੀ ਫਾਦਰ ਕੋਮੋਲ ਕਹਿੰਦੇ ਹਨ ਕਿ ਹਰ ਕਬਰ ਦੀ ਇਕ ਨਵੀਂ ਕਹਾਣੀ ਹੈ। ਇਹ ਕਾਫੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਢਾਕਾ 'ਚ ਪਲਾਇਨ ਵਧਿਆ ਹੈ। ਅਸੀਂ ਕਬਰਿਸਤਾਨ ਦੀ ਦੇਖਭਾਲ ਚੰਗੀ ਤਰ੍ਹਾਂ ਕਰਦੇ ਹਾਂ। ਜ਼ਿਆਦਾਤਰ ਲੋਕ ਚਰਚ ਦੇ ਕਬਰਿਸਤਾਨ 'ਚ ਹੀ ਦਫਨ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਪਵਿੱਤਰ ਥਾਂ ਹੈ ਪਰ ਸਾਡੇ ਕੋਲ ਸੀਮਤ ਥਾਂ ਹੈ। ਇਸ ਕਾਰਨ ਹਰ 5 ਸਾਲਾਂ 'ਚ ਅਸੀਂ ਇਸ ਕਬਰ 'ਚ ਦੂਜੀ ਦੇਹ ਦਫਨ ਕਰ ਦਿੰਦੇ ਹਾਂ। ਇਸ ਲਈ ਜਦੋਂ ਅਸੀਂ ਕਬਰ ਪੁੱਟਦੇ ਹਾਂ ਤਾਂ ਅਸੀਂ ਹੱਡੀਆਂ ਦੇਖਦੇ ਹਾਂ ਜਿਹੜੀਆਂ ਸੜੀਆਂ ਨਹੀਂ ਹੁੰਦੀਆਂ।
300 ਸਕੇਅਰ ਕਿ. ਮੀ. 'ਚ ਫੈਲੇ 1.6 ਕਰੋੜ ਦੀ ਆਬਾਦੀ ਵਾਲੇ ਢਾਕਾ ਸ਼ਹਿਰ ਦੀ ਇਹ ਇਕ ਹਕੀਕਤ ਹੈ। ਯੂ. ਐੱਮ. ਹੈਬੀਟੇਟ ਦੇ ਡਾਟਾ ਮੁਤਾਬਕ, ਧਰਤੀ 'ਤੇ ਢਾਕਾ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ, ਜਿੱਥੇ ਹਰ ਸਕੇਅਰ ਕਿ. ਮੀ. 'ਚ 44,000 ਲੋਕ ਰਹਿੰਦੇ ਹਨ। ਬੰਗਲਾਦੇਸ਼ ਦੀ ਰਾਜਧਾਨੀ 'ਚ ਸਿਰਫ 8 ਜਨਤਕ ਕਬਰਿਸਤਾਨ ਹਨ। ਜਿਸ 'ਚ ਕੁਝ ਨਿੱਜੀ ਵੀ ਹਨ। ਇਸ ਕਾਰਨ ਮੰਗ ਨਾਲ ਨਜਿੱਠਣ ਦਾ ਘੱਟ ਹੀ ਤਰੀਕਾ ਹੈ। ਢਾਕਾ ਸ਼ਹਿਰੀ ਨਿਗਮ ਦੱਖਣੀ ਜ਼ਿਲੇ ਦੀ ਸੀ. ਈ. ਓ. ਖਾਨ ਮੁਹੰਮਦ ਬਿਲਾਲ ਕਹਿੰਦੇ ਹਨ ਕਿ ਸ਼ਹਿਰੀ ਪ੍ਰਸ਼ਾਸਨ ਥਾਂ ਲੱਭਣ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ ਅਤੇ ਲੋਕਾਂ ਤੋਂ ਅਪੀਲ ਕਰ ਰਿਹਾ ਹੈ। ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਵਾਲਿਆਂ ਦੇ ਮ੍ਰਿਤਕ ਸਰੀਰਾਂ ਨੂੰ ਜੱਦੀ ਪਿੰਡਾਂ 'ਚ ਦਫਨਾਉਣ ਅਤੇ ਜਿਹੜੇ ਅਜਿਹਾ ਕਰਦੇ ਹਨ ਅਸੀਂ ਉਨ੍ਹਾਂ ਨੂੰ ਕੁਝ ਰਾਸ਼ੀ ਦੇਣ 'ਤੇ ਵੀ ਵਿਚਾਰ ਕਰ ਰਹੇ ਹਾਂ।
ਬਿਲਾਲ ਮੁਤਾਬਕ, ਸ਼ਾਇਦ ਢਾਕਾ 'ਚ ਅਜਿਹੇ ਪਰਿਵਾਰ ਹਨ ਜਿਹੜੇ ਆਪਣੇ ਪਰਿਵਾਰ ਵਾਲਿਆਂ ਦੇ ਦੇਹਾਂ ਆਪਣੇ ਜੱਦੀ ਪਿੰਡਾਂ 'ਚ ਦਫਨਾਉਣਾ ਚਾਹੁੰਦੇ ਹਨ। ਪਰ ਦੇਹਾਂ ਨੂੰ ਲੈ ਕੇ ਜਾਣਾ ਬਹੁਤ ਮਹਿੰਗਾ ਪੈਂਦਾ ਹੈ। ਇਸ ਲਈ ਅਸੀਂ ਪਰਿਵਹਨ ਦੀ ਵਿਵਸਥਾ ਕਰ ਦੇਹ ਨੂੰ ਉਥੇ ਤੱਕ ਪਹੁੰਚਾਉਣ ਦੀ ਵਿਵਸਥਾ ਕਰਾਂਗੇ। ਅਸੀਂ ਰਸਮਾਂ ਨੂੰ ਪੂਰਾ ਕਰਨ ਲਈ ਪੈਸੇ ਵੀ ਦੇਵਾਂਗੇ। ਸ਼ਾਇਦ ਇਸ ਤਰੀਕੇ ਨਾਲ ਕੋਈ ਲੋਕ ਢਾਕਾ 'ਚ ਲੋਕਾਂ ਨੂੰ ਦਫਨਾਉਣ 'ਚ ਇੱਛਾ ਨਹੀਂ ਜਤਾਉਣਗੇ। ਇਹ ਤਰੀਕਾ ਸ਼ਾਇਦ ਵਿਗੜਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦ ਕਰੇ ਪਰ ਪਤਾ ਨਹੀਂ ਕਿ ਇਹ ਸੁਰੈਆ ਪਰਵੀਨ ਜਾਂ ਉਨ੍ਹਾਂ ਲੋਕਾਂ ਦੀ ਕਿੰਨੀ ਮਦਦ ਕਰੇਗਾ ਜਿਹੜਾ ਆਪਣੇ ਪਰਿਵਾਰ ਵਾਲਿਆਂ ਦੀ ਆਖਰੀ 'ਆਰਾਮਗਾਹ' ਨੂੰ ਖੋਹ ਚੁੱਕੇ ਹਨ।