ਈਰਾਨ 'ਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ

Monday, Jul 20, 2026 - 04:22 PM (IST)

ਈਰਾਨ 'ਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ

ਇੰਟਰਨੈਸ਼ਨਲ ਡੈਸਕ- ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਸੀਨੀਅਰ ਸੁੰਨੀ ਮੌਲਵੀ ਦਾ ਕਤਲ ਕਰ ਦਿੱਤਾ ਗਿਆ ਹੈ। ਮਿਰਜ਼ਾਵੇਹ ਸੂਬੇ ਦੇ ਗਵਰਨਰ ਨੇ ਦੱਸਆ ਕਿ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸ਼ਹਿਰ ਦੀ ਅਲੀ ਇਬਨ ਅਬੀਤਾਲਿਬ ਮਸਜਿਦ ਵਿਚ ਸੁੰਨੀ ਮੌਲਵੀ ਮੁਹਮੰਦ ਅਨਵਰ ਰੀਗੀ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ ਮਾਤਮ

 ਮਿਰਜਾਵੇਹ ਈਰਾਨ ਦੇ ਦੱਖਣੀ-ਪੱਛਮੀ ਸੂਬੇ ਦਾ ਇਲਾਕਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਹਥਿਆਰਬੰਦ ਅੱਤਵਾਦੀਆਂ ਨੇ ਉਸ ਦਾ ਕਤਲ ਕਰ ਦਿੱਤਾ। ਜਿਸ ਸਮੇਂ ਸੁੰਨੀ ਧਾਰਮਿਕ ਗੁਰੂ ਮੌਲਵੀ ਅਨਵਰ ਰੀਗੀ ਦਾ ਕਤਲ ਕੀਤਾ ਗਿਆ, ਉਦੋਂ ਈਰਾਨ ਦੇ ਸਥਾਨਕ ਸਮੇਂ ਮੁਤਾਬਕ ਸਵੇਰ ਦੇ  4 ਵਜ ਰਹੇ ਸਨ। ਇਸ ਲਈ ਇਸ ਘਟਨਾ  ਨੂੰ ਲੈਕੈ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸੁੰਨੀਧਰਮ ਗੁਰੂ ਮੌਲਵੀ  ਈਰਾਨ ਦੇ ਬਲੋਚਿਸਤਾਨ ਸੂਬੇ ਦੇ ਮਿਰਜਾਵੇਹਸ਼ਹਿਰ ਵਿਚਸੁੰਨੀ ਭਾਈਚਾਰੇ ਦੇ ਇਕ ਪ੍ਰਮੁੱਖ ਨੇਤਾ ਸਨ ਉਹ ਮਸਜਿਦ ਅਲੀ ਇਬਨ ਅਬੀ ਤਾਲਿਬ ਦੇ ਇਮਾਮ-ਏ-ਜੁੰਮਾ ਸਨ। ਉਹ ਬਲੋਚ ਭਾਈਚਾਰੇ ਦੇ ਇਕ ਮੌਲਵੀ ਸਨ। ਈਰਾਨ ਵਿਚ ਸੁੰਨੀ ਆਾਬਾਦੀ ਵਾਲੇ ਖੇਤਾਰਾਂ ਵਿਚ ਸਥਾਨਕ ਪੱਧਰ 'ਤੇ ਧਾਰਮਿਕ ਗੀਤੀਵਿਧੀਆਂ ਨਾਲ ਜੁੜੇ ਰਹੇ। ਉਨ੍ਹਾਂ ਦੀ ਨਿਯੁਕਤੀ ਮਿਰਜਾਵੇਹ ਦੀ ਮਸਜਿਦ ਵਿਚ ਇਮਾਾਮ-ਏ-ਜੁੰਮਾ ਵਜੋਂ ਹੋਈ ਸੀ। ਇਹ ਨਿਯੁਕਤੀ ਵਿਵਾਦਿਤ ਰਹੀ ਕਿਉਂਕਿ ਇਸ ਤੋਂ ਪਹਿਲਾਂ ਮੌਲਵੀ ਅਬਦੁੱਲ ਕਹਾਰ ਮੀਰਬਲੋਚਜਹੀ ਨੂੰ ਗਿਫ਼ਤਾਰ ਕੀਤਾ ਗਿਆ ਸੀ ਅਤੇ ਕਈ ਸਥਾਨਕ ਲੋਕਾਂ ਨੇ ਇਸ 'ਤੇ ਵਿਰੋਧ ਜਤਾਇਆ ਸੀ। ਮਿਰਜਾਵੇਹ ਵਿਚ ਮਸਜਿਦ ਨੇੜੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਹ ਉਨ੍ਹਾਂ 'ਤੇ ਦੂਜਾ ਹਮਲਾ ਸੀ। ਦਸੰਬਰ 2024 ਵਿਚ ਵੀ ਉਨ੍ਹਾਂ 'ਤੇ ਗੋਲੀਬਾਰੀ ਹੋਈ ਸੀ ਪਰ ਉਸ ਸਮੇਂ ਉਹ ਬਚ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News