ਪਾਕਿਸਤਾਨ ਦੇ ਸੰਸਦ ਭਵਨ ’ਚ ਦਾਖ਼ਲ ਹੋਈ ਬਿੱਲੀ, ਦਫ਼ਤਰਾਂ ਦੇ ਕਈ ਰਿਕਾਰਡ ਕੀਤੇ ਨਸ਼ਟ
Saturday, Apr 22, 2023 - 05:50 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੰਸਦ ਭਵਨ ’ਚ ਇਕ ਬਿੱਲੀ ਨੇ ਦਾਖ਼ਲ ਹੋ ਕੇ ਕਈ ਦਫ਼ਤਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਰਿਕਾਰਡ ਨੂੰ ਖ਼ਰਾਬ ਕੀਤਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸੰਸਦ ਭਵਨ ’ਚ ਬਿੱਲੀ ਦੇ ਦਾਖ਼ਲ ਹੋਣ ਸਬੰਧੀ ਸਮਾਚਾਰ ਨੂੰ ਕਾਫ਼ੀ ਗੁਪਤ ਰੱਖਿਆ ਗਿਆ, ਕਿਉਂਕਿ ਸੰਸਦ ਭਵਨ ’ਚ ਇਹ ਬਿੱਲੀ ਜੋ ਸਾਧਾਰਨ ਬਿੱਲੀ ਤੋਂ ਕਿਤੇ ਵੱਡੀ ਸੀ, ਨੇ ਕਾਫ਼ੀ ਨੁਕਸਾਨ ਕੀਤਾ ਹੈ। ਬਿੱਲੀ ਨੂੰ ਫੜਨ ਦੀ ਕੌਸ਼ਿਸ ’ਚ ਵੀ ਕਈ ਰਿਕਾਰਡ ਨਸ਼ਟ ਹੋ ਗਏ ਹਨ। ਪੁਲਸ ਅਤੇ ਪਾਕਿਸਤਾਨ ਵਣ ਵਿਭਾਗ ਮੈਨਜਮੈਂਟ ਦੇ ਅਧਿਕਾਰੀਆਂ ਨੇ ਕਾਫ਼ੀ ਕੌਸ਼ਿਸ ਦੇ ਬਾਅਦ ਇਸ ਬਿੱਲੀ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ- SGPC ਦਾ ਵੱਡਾ ਫ਼ੈਸਲਾ, ਸੰਗਤ ਨੂੰ ਰਹਿਤ ਮਰਿਆਦਾ ਦੀ ਜਾਣਕਾਰੀ ਦੇਣ ਲਈ ਚੁੱਕਣ ਜਾ ਰਹੀ ਇਹ ਕਦਮ
ਇਸਲਾਮਾਬਾਦ ਵਾਈਲਡ ਮੈਨਜਮੈਂਟ ਬੋਰਡ ਦੀ ਚੇਅਰਪਰਸਨ ਰੀਨਾ ਖ਼ਾਨ ਸੱਤੀ ਅਨੁਸਾਰ ਸੰਸਦ ਭਵਨ ’ਚ ਦਾਖ਼ਲ ਹੋਈ ਬਿੱਲੀ ਨੂੰ ਇੰਡੀਅਨ ਸੂਟਕੇਸ ਬਿੱਲੀ ਕਿਹਾ ਜਾਂਦਾ ਹੈ। ਬਿੱਲੀ ਵਰਗੇ ਦਿਖਣ ਵਾਲੇ ਇਸ ਜਾਨਵਰ ਨੂੰ ਉਰਦੂ ’ਚ ਮੁਸ਼ਕ ਬਿਲਾਊ ਵੀ ਕਿਹਾ ਜਾਂਦਾ ਹੈ। ਉਕਤ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਬਿੱਲੀ ਭਾਰੀ ਮੀਂਹ ਤੋਂ ਬਚਣ ਲਈ ਸੰਸਦ ਭਵਨ ’ਚ ਦਾਖ਼ਲ ਕਰ ਗਈ ਹੋਵੇ।
ਇਹ ਵੀ ਪੜ੍ਹੋ- ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ
ਉਨ੍ਹਾਂ ਕਿਹਾ ਕਿ ਇਹ ਜੰਗਲੀ ਜਾਨਵਰ ਕਾਫ਼ੀ ਹਾਨੀਕਾਰਕ ਜਾਨਵਰ ਹੈ। ਇਸ ਨੂੰ ਇੰਡੀਅਨ ਕੈਟ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਸਖ਼ਤ ਸੁਰੱਖਿਆਂ ਵਾਲੇ ਸੰਸਦ ਭਵਨ ਦੇ ਕਮਰਿਆਂ ’ਚ ਇਹ ਬਿੱਲ ਦਾਖ਼ਲ ਕਿਵੇਂ ਹੋ ਗਈ। ਰੀਨਾ ਖ਼ਾਨ ਨੇ ਦੱਸਿਆ ਕਿ ਇਸ ਬਿੱਲੀ ਤੇ ਕਾਬੂ ਪਾ ਕੇ ਇਸ ਨੂੰ ਜੰਗਲੀ ਇਲਾਕੇ ’ਚ ਛੱਡਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸ਼ਹੀਦ ਹਰਕ੍ਰਿਸ਼ਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ, ਹਰ ਅੱਖ ਹੋਈ ਨਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।