3,000 ਲੋਕਾਂ ਦਾ ਕਾਫਲਾ ਮੈਕਸੀਕੋ ਤੋਂ ਅਮਰੀਕਾ ਰਵਾਨਾ, ਬੱਚੇ ਵੀ ਸ਼ਾਮਲ

Friday, Jul 26, 2024 - 10:58 AM (IST)

3,000 ਲੋਕਾਂ ਦਾ ਕਾਫਲਾ ਮੈਕਸੀਕੋ ਤੋਂ ਅਮਰੀਕਾ ਰਵਾਨਾ, ਬੱਚੇ ਵੀ ਸ਼ਾਮਲ

ਮੈਕਸੀਕੋ ਸਿਟੀ- ਦੁਨੀਆ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਦੇ 3,000 ਸ਼ਰਨਾਰਥੀਆਂ ਦੀ ਭੀੜ ਦੱਖਣੀ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵੱਲ ਵਧ ਰਹੀ ਹੈ। ਇਸ ਵਿੱਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਕਾਫਲੇ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਉਹ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਅਮਰੀਕੀ ਸਰਹੱਦ 'ਤੇ ਪਹੁੰਚ ਜਾਣਗੇ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਚੋਣ ਜਿੱਤਣ 'ਤੇ ਸ਼ਰਨਾਰਥੀਆਂ ਲਈ ਸਰਹੱਦ ਬੰਦ ਕਰਨ ਦੇ ਆਪਣੇ ਵਾਅਦੇ ਦੀ ਪਾਲਣਾ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਬਦਲੇ ਨਿਯਮ, ਭਾਰਤੀ ਹੋਣਗੇ ਸਭ ਤੋਂ ਜ਼ਿਆਦਾ ਪ੍ਰਭਾਵਿਤ

ਕਿਊਬਾ ਦਾ 55 ਸਾਲਾ ਪ੍ਰਵਾਸੀ ਓਸਵਾਲਡੋਰੇਨਾ 45 ਦਿਨ ਪਹਿਲਾਂ ਗੁਆਟੇਮਾਲਾ ਤੋਂ ਮੈਕਸੀਕੋ ਆਇਆ ਸੀ। ਉਹ ਕਹਿੰਦੇ ਹਨ ਕਿ ਅਸੀਂ ਅਪਰਾਧੀ ਨਹੀਂਹਾਂ। ਅਸੀਂ ਮਿਹਨਤੀ ਲੋਕ ਹਾਂ ਜਿਨ੍ਹਾਂ ਨੇ ਜੀਵਨ ਵਿੱਚ ਅੱਗੇ ਵਧਣ ਲਈ ਆਪਣਾ ਦੇਸ਼ ਛੱਡ ਦਿੱਤਾ ਕਿਉਂਕਿ ਅਸੀਂ ਆਪਣੇ ਦੇਸ਼ ਵਿੱਚ ਬਹੁਤ ਸਾਰੀਆਂ ਜ਼ਰੂਰਤਾਂ ਨਾਲ ਜੂਝ ਰਹੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News