ਕੀਨੀਆ ''ਚ ਇੱਕ ਵਾਹਨ ''ਚ ਧਮਾਕਾ, 10 ਲੋਕਾਂ ਦੀ ਮੌਤ

Monday, Jan 31, 2022 - 05:33 PM (IST)

ਨੈਰੋਬੀ (ਭਾਸ਼ਾ) ਉੱਤਰੀ ਪੂਰਬੀ ਕੀਨੀਆ ਵਿੱਚ ਸੋਮਵਾਰ ਸਵੇਰੇ ਇੱਕ ਹਾਈਵੇਅ 'ਤੇ ਇੱਕ ਵਾਹਨ ਵਿੱਚ ਧਮਾਕਾ ਹੋਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉੱਤਰ ਪੂਰਬੀ ਖੇਤਰੀ ਕਮਾਂਡਰ ਜੌਰਜ ਸੇਡਾ ਨੇ ਦੱਸਿਆ ਕਿ ਮੰਡੇਰਾ ਸ਼ਹਿਰ ਦੇ ਬਾਹਰ ਧਮਾਕਾ ਹੋਇਆ। ਉਹਨਾਂ ਨੇ ਦੱਸਿਆ ਕਿ ਵਾਹਨ ਇੱਕ ਬੰਬਾਰੀ ਉਪਕਰਣ ਤੋਂ ਲੰਘਿਆ ਸੀ। ਉਹਨਾਂ ਨੇ ਕਿਹਾ ਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਵਾਹਨ ਵਿਚ ਕਿੰਨੇ ਲੋਕ ਸਵਾਰ ਸਨ। 

ਪੜ੍ਹੋ ਇਹ ਅਹਿਮ ਖ਼ਬਰ -ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ 'ਚ ਗ੍ਰੇਨੇਡ ਹਮਲਾ, 17 ਲੋਕ ਜ਼ਖਮੀ 

ਚਸ਼ਮਦੀਦਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਹੋਰ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋਏ ਹਨ। ਪੁਲਸ ਨੂੰ ਸ਼ੱਕ ਹੈ ਕਿ ਖੇਤਰ ਵਿੱਚ ਸਰਗਰਮ ਅਲ-ਸ਼ਬਾਬ ਦੇ ਅੱਤਵਾਦੀਆਂ ਨੇ ਗੁਆਂਢੀ ਸੋਮਾਲੀਆ ਦੀ ਸਰਹੱਦ ਪਾਰ ਕਰਕੇ ਵਿਸਫੋਟਕ ਉਪਕਰਣ ਰੱਖਿਆ। ਸੀਮਾਵਰਤੀ ਖੇਤਰ ਵਿੱਚ ਅਜਿਹੇ ਹਮਲਿਆਂ ਲਈ ਅਕਸਰ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਹ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੋਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸੋਮਵਾਰ ਨੂੰ ਹੋਏ ਬੰਬ ਧਮਾਕੇ 'ਤੇ ਪੁਲਸ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਹਮਲਾਵਰ ਸੀਮਾ ਵੱਲ ਭੱਜ ਗਏ।


Vandana

Content Editor

Related News