ਕੋਲੰਬੀਆ ’ਚ ਫੌਜੀ ਟਿਕਾਣੇ ਦੇ ਅੰਦਰ ਕਾਰ ਵਿਚ ਬੰਬ ਧਮਾਕਾ, 36 ਜ਼ਖਮੀ
Wednesday, Jun 16, 2021 - 09:36 PM (IST)
ਬੋਗੋਟਾ (ਕੋਲੰਬੀਆ)- ਕੋਲੰਬੀਆ ਦੇ ਕੁਕੁਟਾ ਸ਼ਹਿਰ ’ਚ ਫੌਜੀ ਟਿਕਾਣੇ ਦੇ ਅੰਦਰ ਇਕ ਕਾਰ ’ਚ ਬੰਬ ਧਮਾਕਾ ਹੋਣ ਕਾਰਨ 36 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ਵਾਲੀ ਥਾਂ ਪਹੁੰਚੇ ਰੱਖਿਆ ਮੰਤਰੀ ਡਿਏਗੋ ਮੋਲਾਨੋ ਨੇ ਇਸ ਨੂੰ ‘ਨਫਰਤ ਵਾਲਾ ਅੱਤਵਾਦੀ ਹਮਲਾ’ ਦੱਸਿਆ ਅਤੇ ਕਿਹਾ ਕਿ ਇਸ ਹਮਲੇ ਦਾ ਨਿਸ਼ਾਨਾ ਕੋਲੰਬੀਆ ਦੇ ਫੌਜੀ ਸਨ। ਹਮਲਾਵਰ ਵਧੇਰੇ ਫੌਜੀਆਂ ਨੂੰ ਜ਼ਖਮੀ ਕਰਨਾ ਚਾਹੁੰਦੇ ਸਨ।
ਇਹ ਖ਼ਬਰ ਪੜ੍ਹੋ- PSL ਦੌਰਾਨ ਆਪਸ ’ਚ ਭਿੜੇ ਸ਼ਾਹੀਨ ਅਫਰੀਦੀ ਅਤੇ ਸਰਫਰਾਜ ਅਹਿਮਦ
ਮੋਲਾਨੋ ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਕੋਲੰਬੀਆ ਦੇ ਸਭ ਤੋਂ ਵੱਡੇ ਬਾਗੀ ਸਮੂਹ ‘ਨੈਸ਼ਨਲ ਲਿਬਰੇਸਨ ਆਰਮੀ’ ਦਾ ਹੱਥ ਹੋ ਸਕਦਾ ਹੈ। ਇਸ ਦੇ ਇਲਾਵਾ 2016 ’ਚ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕਰਨ ਵਾਲੇ ਸਮੂਹ ‘ਰਿਵਾਲਿਊਸ਼ਨਰੀ ਆਰਮਡ ਫੋਰਸਿਸ’ ਦੇ ਅਸੰਤੁਸ਼ਟ ਮੈਂਬਰ ਵੀ ਇਸ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਬੰਬ ਧਮਾਕਾ ਦੁਪਹਿਰ ਤਿੰਨ ਵਜੇ ਤੋਂ ਬਾਅਦ ਹੋਇਆ। ਹਮਲਾਵਰ ਫੌਜੀਆਂ ਦੀ ਵਰਦੀ ਪਹਿਣ ਕੇ ਅਤੇ ਸਫੈਦ ਰੰਗ ਦੇ ਪਿਕ-ਅਪ ਟਰੱਕ ’ਚ ਸਵਾਰ ਹੋ ਕੇ ਫੌਜੀ ਟਿਕਾਣੇ ’ਚ ਦਾਖਲ ਹੋਏ ਸਨ। ਘਟਨਾ ਦੀ ਵੀਡੀਓ ਫੁਟੇਜ ਸੋਸ਼ਲ ਮੀਡੀਆ ’ਤੇ ਮੌਜੂਦ ਹੈ।
ਇਹ ਖ਼ਬਰ ਪੜ੍ਹੋ- ਮਿਲਖਾ ਸਿੰਘ ਦੀ ਹਾਲਤ ਸਥਿਰ, ਕੋਵਿਡ ICU ਤੋਂ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।