ਤਾਲਿਬਾਨ ਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਧਮਾਕਾ, ਇਕ ਜ਼ਖਮੀ

09/25/2021 6:43:22 PM

ਕਾਬੁਲ-ਤਾਲਿਬਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੂਰਬੀ ਨੰਗਰਹਾਰ ਸੂਬੇ ਦੀ ਰਾਜਧਾਨੀ 'ਚ ਸੜਕ ਕੰਢੇ ਕੀਤੇ ਗਏ ਧਮਾਕੇ 'ਚ ਤਾਲਿਬਾਨ ਦੀ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ 'ਚ ਘਟੋ-ਘੱਟ ਇਕ ਵਿਅਕਤੀ ਜ਼ਖਮੀ ਹੋ ਗਿਆ। ਸ਼ਨੀਵਾਰ ਨੂੰ ਹੋਏ ਇਸ ਧਮਾਕੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਇਸਲਾਮਿਕ ਸਟੇਟ ਸਮੂਹ ਨਾਲ ਸੰਬੰਧਤ ਸੰਗਠਨ ਨੇ ਪਿਛਲੇ ਹਫ਼ਤੇ ਜਲਾਲਾਬਾਦ 'ਚ ਹੋਏ ਇਸ ਤਰ੍ਹਾਂ ਦੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪਣਡੁੱਬੀ ਵਿਵਾਦ ਦਰਮਿਆਨ ਬ੍ਰਿਟੇਨ ਦੇ PM ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਤਾਲਿਬਾਨ ਦੇ ਬੁਲਾਰੇ ਮੁਹੰਮਦ ਹਨੀਫ ਨੇ ਕਿਹਾ ਕਿ ਇਸ ਘਟਨਾ 'ਚ ਜ਼ਖਮੀ ਵਿਅਕਤੀ ਨਗਰਨਿਗਮ ਦਾ ਕਰਮਚਾਰੀ ਹੈ। ਨੰਗਰਹਾਰ ਸੂਬੇ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਮਲੇ 'ਚ ਤਾਲਿਬਾਨ ਦਾ ਇਕ ਮੈਂਬਰ ਜ਼ਖਮੀ ਹੋ ਗਿਆ ਅਤੇ ਚਾਰ ਨਾਗਰਿਕਾਂ ਸਮੇਤ ਸੱਤ ਹੋਰ ਜ਼ਖਮੀ ਹੋ ਗਏ। ਉਹ ਨਾਂ ਨਾ ਦੱਸਣ ਦੀ ਸ਼ਰਤ 'ਤੇ ਗੱਲ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੈ। ਤਾਲਿਬਾਨ ਅਫਗਾਨਿਸਤਾਨ 'ਚ ਇਸਲਾਮਿਕ ਸਟੇਟ ਦੇ ਉਭਾਰ ਤੋਂ ਹੀ ਉਸ ਦੇ ਵਿਰੁੱਧ ਸੰਘਰਸ਼ ਕਰ ਰਿਹਾ ਹੈ। ਕਾਬੁਲ ਹਵਾਈ ਅੱਡੇ ਸਮੇਤ ਹਾਲ 'ਚ ਹੋਏ ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਵਾਰੀ ਵੀ ਇਸਲਾਮਿਕ ਸਟੇਟ ਨੇ ਹੀ ਲਈ ਹੈ।

ਇਹ ਵੀ ਪੜ੍ਹੋ : ਬਲਿੰਕਨ ਤੇ ਪਾਕਿ ਦੇ ਵਿਦੇਸ਼ ਮੰਤਰੀ ਦੀ ਮੁਲਾਕਾਤ, ਅਫਗਾਨਿਸਤਾਨ ’ਤੇ ਹੋਈ ਚਰਚਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News