ਤੁਰਕੀ ''ਚ ਖੰਭੇ ਨਾਲ ਟਕਰਾਈ ਬੱਸ; 9 ਦੀ ਮੌਤ, 26 ਜ਼ਖਮੀ

Saturday, Aug 10, 2024 - 07:09 AM (IST)

ਤੁਰਕੀ ''ਚ ਖੰਭੇ ਨਾਲ ਟਕਰਾਈ ਬੱਸ; 9 ਦੀ ਮੌਤ, 26 ਜ਼ਖਮੀ

ਇੰਟਰਨੈਸ਼ਨਲ ਡੈਸਕ : ਤੁਰਕੀ ਵਿਚ ਸ਼ੁੱਕਰਵਾਰ ਨੂੰ ਇਕ ਬੱਸ ਸੜਕ ਕਿਨਾਰੇ ਖੜ੍ਹੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਗਵਰਨਰ ਵਾਸਿਪ ਸ਼ਾਹੀਨ ਨੇ ਹੈਬਰਟੁਰਕ ਟੈਲੀਵਿਜ਼ਨ ਸਟੇਸ਼ਨ ਨੂੰ ਦੱਸਿਆ ਕਿ ਇਹ ਹਾਦਸਾ ਰਾਜਧਾਨੀ ਅੰਕਾਰਾ ਤੋਂ ਲਗਭਗ 80 ਕਿਲੋਮੀਟਰ (50 ਮੀਲ) ਦੂਰ ਪੋਲਤਲੀ ਕਸਬੇ ਨੇੜੇ ਵਾਪਰਿਆ। ਬੱਸ ਪੱਛਮੀ ਤੁਰਕੀ ਦੇ ਇਜ਼ਮੀਰ ਸ਼ਹਿਰ ਤੋਂ ਪੂਰਬ ਵਿਚ ਐਗਰੀ ਸ਼ਹਿਰ ਜਾ ਰਹੀ ਸੀ।

ਹਾਦਸੇ ਤੋਂ ਬਾਅਦ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਪੋਲਾਤਲੀ ਅਤੇ ਅੰਕਾਰਾ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿਚ ਕਿੰਨੇ ਯਾਤਰੀ ਸਵਾਰ ਸਨ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਬੱਸ ਵੱਡੀ ਸੀ। ਅਜਿਹੇ 'ਚ ਇਸ 'ਚ ਘੱਟੋ-ਘੱਟ 40 ਤੋਂ 50 ਯਾਤਰੀ ਮੌਜੂਦ ਹੋ ਸਕਦੇ ਹਨ। ਸਾਰੇ ਯਾਤਰੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News