ਯਾਤਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 8 ਲੋਕਾਂ ਦੀ ਦਰਦਨਾਕ ਮੌਤ

Wednesday, May 15, 2024 - 10:41 AM (IST)

ਯਾਤਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 8 ਲੋਕਾਂ ਦੀ ਦਰਦਨਾਕ ਮੌਤ

ਓਕਾਲਾ (ਏ.ਪੀ.): ਅਮਰੀਕਾ ਵਿਖੇ ਫਲੋਰੀਡਾ ਵਿਚ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਯਾਤਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਫਲੋਰੀਡਾ ਹਾਈਵੇਅ ਪੈਟਰੋਲ (ਐਫ.ਐਚ.ਪੀ) ਨੇ ਬੱਸ ਨੂੰ ਟੱਕਰ ਮਾਰਨ ਵਾਲੇ ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-3.94 ਲੱਖ ਪ੍ਰਵਾਸੀਆਂ ਨੇ ਹਾਸਲ ਕੀਤੀ ਕੈਨੇਡੀਅਨ ਸਿਟੀਜ਼ਨਸ਼ਿਪ

FHP ਨੇ ਇੱਕ ਬਿਆਨ ਵਿੱਚ ਕਿਹਾ ਕਿ ਟਰੱਕ ਡਰਾਈਵਰ ਬ੍ਰਾਇਨ ਮੈਕਲੀਨ ਹਾਵਰਡ 'ਤੇ ਨਸ਼ੇ ਦੀ ਹਾਲਤ ਵਿਚ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਘਟਨਾ 'ਚ ਘੱਟੋ-ਘੱਟ 40 ਲੋਕ ਜ਼ਖਮੀ ਹੋਏ ਹਨ। ਬੱਸ ਵਿੱਚ 53 ਖੇਤ ਮਜ਼ਦੂਰ ਸਵਾਰ ਸਨ ਜਦੋਂ ਇਹ ਹਾਦਸਾ ਓਰਲੈਂਡੋ ਤੋਂ ਲਗਭਗ 80 ਕਿਲੋਮੀਟਰ ਉੱਤਰ ਵਿੱਚ ਮੈਰੀਅਨ ਕਾਉਂਟੀ ਵਿੱਚ ਸਵੇਰੇ 6:40 ਵਜੇ ਵਾਪਰਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News