ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਇਕ ਵੱਡੀ ਕਾਰਵਾਈ
Saturday, Sep 14, 2024 - 03:53 PM (IST)
ਇਸਲਾਮਾਬਾਦ - ਪਾਕਿਸਤਾਨ ਦੀ ਚੋਟੀ ਦੀ ਜਾਂਚ ਏਜੰਸੀ ਨੇ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸਰਕਾਰੀ ਅਧਿਕਾਰੀਆਂ ਨੂੰ ਬਗਾਵਤ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਾਂਚ ਅਤੇ ਤਕਨੀਕੀ ਅਧਿਕਾਰੀਆਂ ਦੀ ਇਕ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਦੀ ਟੀਮ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਖਾਨ ਤੋਂ ਉਸ ਦੇ ਅਧਿਕਾਰਤ 'ਐਕਸ' ਖਾਤੇ 'ਤੇ ਇਕ ਵਿਵਾਦਪੂਰਨ ਪੋਸਟ ਦੇ ਸਬੰਧ ’ਚ ਪੁੱਛਗਿੱਛ ਕਰਨ ਲਈ ਅਦਿਆਲਾ ਜੇਲ੍ਹ ਪਹੁੰਚੀ ਹੈ। ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਐੱਫ.ਆਈ.ਏ. ਨੇ ਖਾਨ ਦੇ ਖਿਲਾਫ ਸਰਕਾਰੀ ਅਧਿਕਾਰੀਆਂ ਨੂੰ ਬਗਾਵਤ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ।
ਪੜ੍ਹੋ ਇਹ ਖ਼ਬਰ-ਈਰਾਨ ’ਚ ਬੰਦੂਕਧਾਰੀਆਂ ਨੇ ਕੀਤੀ 3 ਲੋਕਾਂ ਦੀ ਹੱਤਿਆ, ਇਕ ਜ਼ਖਮੀ
ਖਾਨ (71) ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਵਕੀਲਾਂ ਦੀ ਮੌਜੂਦਗੀ ਤੋਂ ਬਿਨਾਂ ਪੁੱਛਗਿੱਛ ਦੀ ਇਜਾਜ਼ਤ ਨਹੀਂ ਦੇਵੇਗਾ, ਜਿਸ ਤੋਂ ਬਾਅਦ ਐੱਫ.ਆਈ.ਏ. ਕਰਮਚਾਰੀ ਵਾਪਸ ਪਰਤ ਗਏ। ਪਿਛਲੇ ਸਾਲ ਤੋਂ ਅਦਿਆਲਾ ਜੇਲ 'ਚ ਬੰਦ ਖਾਨ ਨੇ 'ਐਕਸ' 'ਤੇ ਅਕਸਰ ਫੌਜ ਦੀ ਆਲੋਚਨਾ ਕੀਤੀ ਹੈ। ਖਾਨ ਨੇ ਸ਼ੁੱਕਰਵਾਰ ਨੂੰ ਆਪਣੇ ‘ਐਕਸ’ ਅਕਾਊਂਟ ’ਤੇ ਲਿਖਿਆ ਸੀ, ਇਸ ਦੇਸ਼ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਨਹੀਂ ਹੈ ਕਿ ਇਕ ਵਿਅਕਤੀ (ਫੌਜ ਮੁਖੀ ਜਨਰਲ ਅਸੀਮ ਮੁਨੀਰ ਦਾ ਜ਼ਿਕਰ ਕਰਦਿਆਂ) ਨੇ ਸੱਤਾ ’ਤੇ ਆਪਣੀ ਪਕੜ ਬਣਾਈ ਰੱਖਣ ਦੇ ਲਈ ਪੂਰੇ ਦੇਸ਼ ਨੂੰ ਦਾਅ ’ਤੇ ਲਾਅ ਦਿੱਤਾ ਹੈ। (ਜਨਰਲ) ਯਾਹੀਆ ਖਾਨ ਦੇ ਵੀ ਸੱਤਾ ’ਚ ਬਣੇ ਰਹਿਣ ਲਈ ਅਵਾਮੀ ਲੀਗ ਅਤੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਧੋਖਾ ਦਿੱਤਾ ਸੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।