ਕੈਨੇਡਾ 'ਚ ਲਾਪਤਾ ਹੋਈ 33 ਸਾਲਾ ਪੰਜਾਬਣ, ਪੁਲਸ ਨੇ ਜਾਰੀ ਕੀਤੀ ਤਸਵੀਰ
Thursday, Jan 12, 2023 - 02:36 PM (IST)

ਬਰੈਂਪਟਨ (ਬਿਊਰੋ): ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਸ਼ਹਿਰ ’ਚ ਇੱਕ 33 ਸਾਲਾ ਪੰਜਾਬਣ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ 33 ਸਾਲਾ ਅਮਨਦੀਪ ਸੋਮੇਲ ਵਜੋਂ ਹੋਈ ਹੈ।ਪੀਲ ਰੀਜ਼ਨਲ ਪੁਲਸ ਨੇ ਇਸ ਸਬੰਧੀ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : 8 ਨਾਬਾਲਗ ਕੁੜੀਆਂ ਨੇ ਸ਼ਖ਼ਸ ਦਾ ਬੇਰਹਿਮੀ ਨਾਲ ਕੀਤਾ ਕਤਲ
ਅਮਨਦੀਪ ਨੂੰ ਆਖਰੀ ਵਾਰ 7 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਬਰੈਮਲਿਆ ਰੋਡ ਤੇ ਪੀਟਰ ਰੋਬਰਟਸਨ ਬੁਲੇਵਾਰਡ ਇੰਟਰਸੈਕਸ਼ਨ ਨੇੜੇ ਚਿੱਟੇ ਰੰਗ ਦੀ ਹੋਂਡਾ ਐਸਯੂਵੀ ਵਿਚ ਲੰਘਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਤੋਂ ਉਸ ਦਾ ਕੋਈ ਅਤਾ ਪਤਾ ਨਹੀਂ ਲੱਗਿਆ। ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।