ਨਿਊਯਾਰਕ ਸਿਟੀ ਬੀਚ ''ਤੇ ਅਸਮਾਨੀ ਬਿਜਲੀ ਡਿੱਗਣ ਨਾਲ 13 ਸਾਲਾ ਬੱਚੇ ਦੀ ਮੌਤ

Sunday, Aug 15, 2021 - 11:19 AM (IST)

ਨਿਊਯਾਰਕ ਸਿਟੀ ਬੀਚ ''ਤੇ ਅਸਮਾਨੀ ਬਿਜਲੀ ਡਿੱਗਣ ਨਾਲ 13 ਸਾਲਾ ਬੱਚੇ ਦੀ ਮੌਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਨਿਊਯਾਰਕ ਸਿਟੀ ਦੇ ਇੱਕ ਬੀਚ 'ਤੇ ਵੀਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਰਕੇ ਇੱਕ 13 ਸਾਲਾ ਮੁੰਡੇ ਦੀ ਮੌਤ ਹੋ ਗਈ। ਪੁਲਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਦੇ ਬ੍ਰੋਂਕਸ ਵਿਚਲੇ ਓਰਚਾਰਡ ਬੀਚ 'ਤੇ ਵੀਰਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਤੂਫਾਨ ਦੇ ਚਲਦਿਆਂ ਲਗਭਗ 7 ਲੋਕਾਂ 'ਤੇ ਅਸਮਾਨੀ ਬਿਜਲੀ ਡਿੱਗੀ। ਇਸ ਹਾਦਸੇ ਕਾਰਨ ਸੱਤ ਲੋਕਾਂ ਵਿੱਚੋਂ ਇੱਕ 13 ਸਾਲਾ ਮੁੰਡੇ ਕਾਰਲੋਸ ਰਾਮੋਸ ਦੀ ਜੈਕੋਬੀ ਮੈਡੀਕਲ ਸੈਂਟਰ ਵਿੱਚ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖਬਰ -ਲੇਬਨਾਨ : ਬਾਲਣ ਟੈਂਕਰ 'ਚ ਧਮਾਕਾ, 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਅਸਮਾਨੀ ਬਿਜਲੀ ਦੇ ਸ਼ਿਕਾਰ ਲੋਕਾਂ ਵਿੱਚੋਂ ਇੱਕ 13 ਸਾਲਾ ਕੁੜੀ ਸਟੈਸੀ ਸਾਲਦੀਵਰ  ਨੇ ਦੱਸਿਆ ਕਿ ਇੱਕ ਬਹੁਤ ਵੱਡੀ ਬਿਜਲੀ ਉਸਦੇ ਸਾਹਮਣੇ ਆਈ, ਜਿਸ ਕਾਰਨ ਉਸਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਫਿਰ ਜਦੋਂ ਉਹ ਹੋਸ਼ ਵਿੱਚ ਆਈ ਤਾਂ ਉਹ ਐਂਬੂਲੈਂਸ ਵਿੱਚ ਸੀ। ਇਸ ਬਿਜਲੀ ਦੇ ਸ਼ਿਕਾਰ ਹੋਰ ਲੋਕਾਂ ਵਿੱਚ ਇੱਕ 41 ਸਾਲਾ ਆਦਮੀ, ਇੱਕ 33 ਸਾਲਾ ਬੀਬੀ, 14 ਅਤੇ 5 ਸਾਲ ਦੇ ਦੋ ਮੁੰਡੇ ਤੇ ਇੱਕ 12 ਸਾਲਾ ਕੁੜੀ ਸ਼ਾਮਲ ਸੀ।


author

Vandana

Content Editor

Related News