ਅਮਰੀਕੀ ਰਾਸ਼ਟਰਪਤੀ ਚੋਣ : ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ 99 ਫ਼ੀਸਦੀ ਸਮਰਥਨ

Thursday, Aug 01, 2024 - 11:19 AM (IST)

ਅਮਰੀਕੀ ਰਾਸ਼ਟਰਪਤੀ ਚੋਣ : ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ 99 ਫ਼ੀਸਦੀ ਸਮਰਥਨ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਆਪਣੀ ਨਾਮਜ਼ਦਗੀ ਪੱਕੀ ਕਰ ਲਈ ਹੈ ਕਿਉਂਕਿ ਉਹ ਦੇਸ਼ ਭਰ ਦੇ ਪਾਰਟੀ ਪ੍ਰਤੀਨਿਧੀਆਂ ਤੋਂ ‘ਵਰਚੁਅਲ ਰੋਲ ਕਾਲ’ ਵੋਟਿੰਗ ਲਈ ਯੋਗਤਾ ਪੂਰੀ ਕਰਨ ਵਾਲੀ ਉਮੀਦਵਾਰ ਵਜੋਂ ਉਭਰੀ ਹੈ। ਡੈਮੋਕ੍ਰੈਟਿਕ ਪਾਰਟੀ ਨੇ ਅਧਿਕਾਰਤ ਮਿਆਦ ਖ਼ਤਮ ਹੋਣ ਤੋਂ ਬਾਅਦ ਮੰਗਲਵਾਰ ਰਾਤ ਨੂੰ ਐਲਾਨ ਕੀਤਾ ਕਿ ਦੇਸ਼ ਭਰ ਦੇ 3,923 ਡੈਲੀਗੇਟਾਂ ਨੇ ਹੈਰਿਸ ਦੀ ਡੈਮੋਕ੍ਰੈਟਿਕ ਪਾਰਟੀ ਦੀ ਨਾਮਜ਼ਦਗੀ ਲਈ ਅਰਜ਼ੀ ਦਿੱਤੀ ਸੀ ਅਤੇ ਉਸ ਨੂੰ ਹਿੱਸਾ ਲੈਣ ਵਾਲੇ 99 ਫੀਸਦੀ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੋਇਆ।

ਡੈਮੋਕ੍ਰੈਟਿਕ ਨੈਸ਼ਨਲ ਕਮੇਟੀ (ਡੀ.ਐੱਨ.ਸੀ.) ਦੇ ਚੇਅਰਮੈਨ ਜੈਮ ਹੈਰੀਸਨ ਅਤੇ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਕਮੇਟੀ (ਡੀ.ਐੱਨ.ਸੀ.ਸੀ.) ਦੀ ਚੇਅਰਪਰਸਨ ਮਿਨਿਅਨ ਮੂਰ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਹੋਰ ਉਮੀਦਵਾਰ 300 ਡੈਲੀਗੇਟਾਂ ਦੇ ਦਸਤਖਤਾਂ ਦੀ ਹੱਦ ਨੂੰ ਪੂਰਾ ਨਹੀਂ ਕਰ ਸਕੇ। ਬਿਆਨ ਵਿਚ ਕਿਹਾ ਗਿਆ ਹੈ ਕਿ ‘ਵਰਚੁਅਲ ਰੋਲ ਕਾਲ’ ’ਤੇ ਵੋਟਿੰਗ 1 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 5 ਅਗਸਤ ਨੂੰ ਖਤਮ ਹੋਵੇਗੀ। ਇਹ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਹੈਰਿਸ ਅਧਿਕਾਰਤ ਤੌਰ ’ਤੇ ਡੈਮੋਕ੍ਰੈਟਿਕ ਉਮੀਦਵਾਰ ਬਣ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਡੋਨਾਲਡ ਟਰੰਪ ਨੂੰ ਬਹਿਸ ਲਈ ਕਮਲਾ ਹੈਰਿਸ ਦੀ ਖੁੱਲ੍ਹੀ ਚੁਣੌਤੀ

ਕਮਲਾ ਨੇ ਟਰੰਪ ਨੂੰ ਦਿੱਤੀ ਚੁਣੌਤੀ ; ਕਿਹਾ- ਜੋ ਕਹਿਣਾ ਹੈ, ਸਾਹਮਣੇ ਕਹੋ

ਇਸ ਦੌਰਾਨ ਹੈਰਿਸ ਨੇ ਆਪਣੇ ਰਿਪਬਲਿਕਨ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਹਿਸ ਲਈ ਚੁਣੌਤੀ ਦਿੰਦੇ ਹੋਏ ਕਿਹਾ ‘ਜੋ ਵੀ ਕਹਿਣਾ ਹੈ, ਸਾਹਮਣੇ ਕਹੋ।’ ਜਾਰਜੀਆ ਦੇ ਅਟਲਾਂਟਾ ਸ਼ਹਿਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੈਰਿਸ (59) ਨੇ ਕਿਹਾ ਕਿ ਉਨ੍ਹਾ ਂ ਦੇ ਦੌੜ ’ਚ ਸ਼ਾਮਲ ਹੋਣ ਤੋਂ ਬਾਅਦ ਰਾਸ਼ਟਰਪਤੀ ਚੋਣ ਦਾ ਐਂਗਲ ਬਦਲ ਗਿਆ ਹੈ। ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ 20 ਜੁਲਾਈ ਨੂੰ ਦੂਜੇ ਕਾਰਜਕਾਲ ਦੀ ਦੌੜ ਤੋਂ ਹਟਣ ਦਾ ਐਲਾਨ ਕਰਨ ਤੋਂ ਬਾਅਦ ਹੈਰਿਸ ਨੇ ਅਧਿਕਾਰਤ ਤੌਰ ’ਤੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਹੈਰਿਸ ਨੇ ਕਿਹਾ ਕਿ ਸਮਾਂ ਬਦਲ ਰਿਹਾ ਹੈ। ਅਜਿਹੇ ਸੰਕੇਤ ਹਨ ਕਿ ਡੋਨਾਲਡ ਟਰੰਪ ਨੂੰ ਇਸ ਨੂੰ ਮਹਿਸੂਸ ਕਰ ਰਹੇ ਹਨ। ਤੁਸੀਂ ਪਿਛਲੇ ਹਫ਼ਤੇ ਦੇਖਿਆ ਹੋਵੇਗਾ, ਉਨ੍ਹਾਂ ਨੇ ਖੁਦ ਨੂੰ ਸਤੰਬਰ ਦੀ ਬਹਿਸ ਤੋਂ ਵੱਖ ਕਰ ਲਿਆ, ਜਿਸ ਲਈ ਉਹ ਪਹਿਲਾਂ ਸਹਿਮਤ ਹੋ ਗਏ ਸਨ। ਉਨ੍ਹਾਂ ਨੇ ਉਤਸ਼ਾਹਿਤ ਭੀੜ ਨੂੰ ਕਿਹਾ, ‘ਡੋਨਾਲਡ, ਮੈਨੂੰ ਉਮੀਦ ਹੈ ਕਿ ਤੁਸੀਂ ਬਹਿਸ ਦੇ ਮੰਚ ’ਤੇ ਮੈਨੂੰ ਮਿਲਣ ’ਤੇ ਮੁੜ ਵਿਚਾਰ ਕਰੋਗੇ ਕਿਉਂਕਿ ਤੁਸੀਂ ਜੋ ਕੁਝ ਕਹਿਣਾ ਹੈ, ਮੇਰੇ ਸਾਹਮਣੇ ਕਹੋ।’ ਹੈਰਿਸ ਦੀ ਪ੍ਰਚਾਰ ਟੀਮ ਅਨੁਸਾਰ ਲਗਭਗ 10,000 ਲੋਕ ਅਟਲਾਂਟਾ ’ਚ ਉਨ੍ਹਾਂ ਦੀ ਚੋਣ ਰੈਲੀ ’ਚ ਸ਼ਾਮਲ ਹੋਏ।

ਟਰੰਪ ਦੀ ਪ੍ਰਚਾਰ ਟੀਮ ਨੇ ਕਮਲਾ ਨੂੰ ਮੁੜ ਦੱਸਿਆ ‘ਖਤਰਨਾਕ ਉਦਾਰ’

ਹੈਰਿਸ ਨੇ ਕਿਹਾ, ‘ਵ੍ਹਾਈਟ ਹਾਊਸ ਦਾ ਰਸਤਾ ਇਸ ਸੂਬੇ ਤੋਂ ਹੋ ਕੇ ਲੰਘਦਾ ਹੈ । ਤੁਸੀਂ ਸਾਰਿਆਂ ਨੇ 2020 ’ਚ ਜਿੱਤਣ ’ਚ ਸਾਡੀ ਮਦਦ ਕੀਤੀ ਸੀ ਅਤੇ ਅਸੀਂ 2024 ’ਚ ਮੁੜ ਅਜਿਹਾ ਕਰਨ ਜਾ ਰਹੇ ਹਾਂ।’ ਓਧਰ ਟਰੰਪ ਦੀ ਪ੍ਰਚਾਰ ਟੀਮ ਨੇ ਮਹੱਤਵਪੂਰਨ ਚੋਣ ਸੂਬਿਆਂ ’ਚ ਇਕ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ‘ਖਤਰਨਾਕ ਤੌਰ ’ਤੇ ਉਦਾਰਵਾਦੀ’ ਕਮਲਾ ਹੈਰਿਸ ਅਮਰੀਕਾ ਦੀ ਦੱਖਣੀ ਸਰਹੱਦ ’ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਘੁਸਪੈਠ ਨੂੰ ਰੋਕਣ ’ਚ ਅਸਫਲ ਰਹੀ ਹੈ।ਹਾਲਾਂਕਿ ਹੈਰਿਸ ਦੀ ਪ੍ਰਚਾਰ ਟੀਮ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ। ਟਰੰਪ ਦੀ ਪ੍ਰਚਾਰ ਟੀਮ ਦੇ ਸੀਨੀਅਰ ਸਲਾਹਕਾਰ ਡੇਨੀਅਲ ਅਲਵਾਰੇਜ ਨੇ ਕਿਹਾ, ‘ਕਮਲਾ ਹੈਰਿਸ ਦੀ ਅਸਫਲਤਾ ਨੇ ਅਮਰੀਕਾ ਨੂੰ ਘੱਟ ਸੁਰੱਖਿਅਤ ਬਣਾ ਦਿੱਤਾ ਹੈ। ਪ੍ਰਵਾਸੀ ਅਪਰਾਧ ਵਧੇ ਹਨ, ਅੱਤਵਾਦੀ ਖੁੱਲ੍ਹੀਆਂ ਸਰਹੱਦਾਂ ਰਾਹੀਂ ਦੇਸ਼ ’ਚ ਦਾਖਲ ਹੋਏ ਹਨ, ਮਨੁੱਖੀ ਸਮੱਗਲਿੰਗ ਹਰ ਸੂਬੇ ਨੂੰ ਪ੍ਰਭਾਵਿਤ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News