ਅਜਿਹਾ ਦੇਸ਼ ਜਿਥੇ 96 ਫੀਸਦੀ ਲੋਕਾਂ ਕੋਲ ਹੈ ਖੁਦ ਦਾ ਘਰ

01/14/2019 5:33:50 PM

ਬੁਚਾਰੇਸਟ— ਦੁਨੀਆ 'ਚ ਬਹੁਤ ਸਾਰੇ ਦੇਸ਼ ਅਜਿਹੇ ਹਨ, ਜਿਥੇ ਘਰਾਂ ਨੂੰ ਲੈ ਕੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ 'ਚ ਜਾਂ ਤਾਂ ਜਨਸੰਖਿਆ ਜ਼ਿਆਦਾ ਹੁੰਦੀ ਹੈ ਜਾਂ ਫਿਰ ਦੇਸ਼ 'ਚ ਜ਼ਿਆਦਾ ਮਾਤਰਾ 'ਚ ਪ੍ਰਵਾਸੀ ਵੱਸ ਜਾਂਦੇ ਹਨ। ਜਿਸ ਦੇ ਚੱਲਦੇ ਵੱਡੀ ਗਿਣਤੀ 'ਚ ਲੋਕ ਕਿਰਾਏ 'ਤੇ ਰਹਿਣ ਲੱਗ ਜਾਂਦੇ ਹਨ ਜਾਂ ਫਿਰ ਗਰੀਬੀ ਕਰਕੇ ਫੁੱਟਪਾਥ 'ਤੇ ਆ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਅਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਥੇ 96 ਫੀਸਦੀ ਲੋਕਾਂ ਕੋਲ ਆਪਣਾ ਘਰ ਹੈ।

ਅਸੀਂ ਗੱਲ ਕਰ ਰਹੇ ਹਾਂ ਯੂਰਪੀ ਦੇਸ਼ ਰੋਮਾਨੀਆ ਦੀ, ਜੋ ਅਜਿਹਾ ਇਕਲੌਤਾ ਦੇਸ਼ ਹੈ, ਜਿਥੇ 96 ਫੀਸਦੀ ਲੋਕਾਂ ਕੋਲ ਆਪਣਾ ਘਰ ਹੈ। ਇਥੋਂ ਦੇ ਲੋਕ ਕਿਰਾਏ ਦੇ ਘਰਾਂ 'ਚ ਰਹਿਣਾ ਬਿਲਕੁੱਲ ਪਸੰਦ ਨਹੀਂ ਕਰਦੇ। ਸਿਰਫ ਘਰ ਦੇ ਮਾਮਲੇ 'ਚ ਹੀ ਨਹੀਂ ਬਲਕਿ ਇਸ ਦੇਸ਼ ਦੀਆਂ ਹੋਰ ਵੀ ਕਈ ਗੱਲਾਂ ਹੈਰਾਨ ਕਰਨ ਵਾਲੀਆਂ ਹਨ।

ਯੂਰਪੀ ਮਹਾਦੀਪ 'ਤੇ ਸਥਿਤ ਇਸ ਸੁਤੰਤਰ ਦੇਸ਼ ਦੇ ਲੋਕ ਆਪਣੀ ਸੰਸਕ੍ਰਿਤੀ ਤੇ ਪਰੰਪਰਾ ਨਾਲ ਬਹੁਤ ਪਿਆਰ ਕਰਦੇ ਹਨ। ਇਸੇ ਕਾਰਨ ਇਸ ਦੇਸ਼ ਦੇ 85 ਫੀਸਦੀ ਲੋਕ ਰੋਮਾਨੀਅਨ ਭਾਸ਼ਾ ਬੋਲਦੇ ਹਨ। ਇਸ ਦੇਸ਼ ਦਾ ਖੇਤਰਫਲ 91,671 ਵਰਗਮੀਲ ਹੈ, ਜੋ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਬਰਾਬਰ ਹੈ। ਇਸ ਦੇਸ਼ ਦੀ ਅਧਿਕਾਰਿਕ ਭਾਸ਼ਾ ਵੀ ਰੋਮਾਨੀਅਨ ਹੀ ਹੈ।

ਰੋਮਾਨੀਆ ਦੇ ਲੋਕ ਘਰ ਖਰੀਦਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਅਜਿਹਾ ਇਸ ਲਈ ਕਿਉਂਕਿ ਇਥੇ ਸਰਕਾਰੀ ਨੀਤੀ ਤੇ ਕਿਰਾਏ ਦੇ ਘਰ ਦੇ ਮੌਕੇ ਬਹੁਤ ਘੱਟ ਹਨ। ਇਸ ਖੇਤਰ 'ਚ ਰਹਿਣ ਵਾਲੇ ਲੋਕਾਂ ਦਾ ਪਹਿਲਾ ਲਿਖਤ ਪ੍ਰਮਾਣ 513 ਈ.ਪੂਰਵ ਦਾ ਹੈ। ਯੂਰਪੀ ਸੰਗਠਨ 'ਚ ਵਿਆਨਾ ਤੇ ਪੈਰਿਸ ਤੋਂ ਬਾਅਦ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਸ਼ਹਿਰ ਹੈ।

ਇਥੋਂ ਦੇ ਲੋਕਾਂ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਨ੍ਹਾਂ ਨੂੰ ਆਪਣੇ ਤਿਓਹਾਰ ਮਨਾਉਣਾ ਬੇਹੱਦ ਪਸੰਦ ਹੈ। ਇਥੇ ਮਨਾਏ ਜਾਣ ਵਾਲੇ ਫੈਸਟੀਵਲ 'ਚ ਸਭ ਤੋਂ ਖਾਸ ਹੈ ਲੇਡੀਜ਼ ਫੈਸਟੀਵਲ ਤੇ ਫਲਾਵਰ ਫੈਸਟੀਵਲ, ਜੋ ਕਿ ਮੁੱਖ ਰੂਪ ਨਾਲ ਔਰਤਾਂ 'ਤੇ ਕੇਂਦਰਿਤ ਹਨ। ਇਥੇ ਪੇਂਡੂ ਲੋਕਾਂ ਦਾ ਖੁਦ ਦਾ ਫੋਕ ਮਿਊਜ਼ਿਕ ਲੋਕਾਂ ਨੂੰ ਬਹੁਤ ਆਕਰਸ਼ਿਤ ਕਰਦਾ ਹੈ। ਇਸ ਮਿਊਜ਼ਿਕ ਨੂੰ ਉਨ੍ਹਾਂ ਨੇ ਖੁਦ ਹੀ ਕ੍ਰਿਏਟ ਕੀਤਾ ਹੈ।

ਰੋਮਾਨੀਆ ਦੇ ਲੋਕ ਮਹਿਮਾਨਾਂ ਦਾ ਸਵਾਗਤ ਵਾਈਨ ਨਾਲ ਕਰਦੇ ਹਨ। ਸਾਲ 2007 'ਚ ਇਹ ਦੇਸ਼ ਯੂਰਪੀ ਸੰਘ 'ਚ ਸ਼ਾਮਲ ਹੋਇਆ ਸੀ, ਜਿਸ ਤੋਂ ਬਾਅਦ ਇਥੋਂ ਦੇ ਲੋਕ ਯੂਰਪ ਦੇ ਕਿਸੇ ਵੀ ਦੇਸ਼ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਇਹ ਲੋਕ ਬੇਰੋਕ-ਟੋਕ ਕਦੇ ਵੀ ਯੂਰਪੀ ਦੇਸ਼ਾਂ 'ਚ ਆ-ਜਾ ਸਕਦੇ ਹਨ।


Baljit Singh

Content Editor

Related News