ਕਿਰਤੀਆਂ ਨੂੰ ਨਸ਼ਾ ਕਰਵਾਉਣ ਵਾਲੇ ਗਿਰੋਹ ਦੇ 5 ਮੈਂਬਰਾਂ ਕੋਲੋਂ 90 ਕਿਲੋ ਅਫੀਮ ਜ਼ਬਤ, ਗਿਰੋਹ ’ਚ ਭਾਰਤੀ ਵੀ ਸ਼ਾਮਲ

Thursday, Jul 18, 2024 - 02:46 AM (IST)

ਕਿਰਤੀਆਂ ਨੂੰ ਨਸ਼ਾ ਕਰਵਾਉਣ ਵਾਲੇ ਗਿਰੋਹ ਦੇ 5 ਮੈਂਬਰਾਂ ਕੋਲੋਂ 90 ਕਿਲੋ ਅਫੀਮ ਜ਼ਬਤ, ਗਿਰੋਹ ’ਚ ਭਾਰਤੀ ਵੀ ਸ਼ਾਮਲ

ਰੋਮ (ਕੈਂਥ)- ਲਾਸੀਓ ਸੂਬੇ ਦੇ ਫਿਨਾਨਸਾ ਦੇ ਇਲਾਕੇ ’ਚ ਪੁਲਸ ਵੱਲੋਂ ਕਈ ਖੇਤੀ ਫਾਰਮਾਂ ’ਚ ਛਾਪੇਮਾਰੀ ਦੀ ਖਬਰ ਹੈ , ਜਿਸ ਤਹਿਤ ਅਜਿਹਾ 5 ਮੈਂਬਰੀ ਗਿਰੋਹ ਕਾਬੂ ਕੀਤਾ, ਜਿਹੜਾ ਕਿ ਕੱਚੇ ਕਾਮਿਆਂ ਦਾ ਸ਼ੋਸ਼ਣ ਹੀ ਨਹੀਂ ਕਰਦਾ ਸੀ, ਸਗੋਂ ਉਨ੍ਹਾਂ ਨੂੰ ਕੰਮ ਕਰਵਾਉਣ ਬਦਲੇ ਅਫੀਮ ਖਾਣ ਲਈ ਵੀ ਮਜ਼ਬੂਰ ਕਰਦਾ ਸੀ।

ਪੁਲਸ ਨੇ ਇਨ੍ਹਾਂ ਖਿਲਾਫ਼ ਗੈਰ-ਕਾਨੂੰਨੀ ਇਮੀਗ੍ਰੇਸ਼ਨ, ਭ੍ਰਿਸ਼ਟਾਚਾਰ, ਸਮੱਗਲਿੰਗ ਤੇ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਆਦਿ ਮਾਮਲੇ ਦਰਜ ਕੀਤੇ ਹਨ। ਇਟਲੀ ਪੁਲਸ ਨੇ ਗਿਰੋਹ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ 90 ਕਿਲੋਗ੍ਰਾਮ ਅਫੀਮ ਵੀ ਬਰਾਮਦ ਕੀਤੀ ਹੈ। ਪੁਲਸ ਅਨੁਸਾਰ ਇਹ ਗਿਰੋਹ, ਜਿਸ ਵਿਚ ਭਾਰਤੀ ਵੀ ਸ਼ਾਮਲ ਹਨ, ਗੈਰ-ਕਾਨੂੰਨੀ ਕਿਰਤੀਆਂ ਨੂੰ ਪੇਪਰ ਦੁਆਉਣ ਲਈ 300 ਯੂਰੋ ਤੋਂ 5000 ਯੂਰੋ ਦੀ ਰਕਮ ਵਸੂਲ ਕਰਦਾ ਸੀ।


author

Inder Prajapati

Content Editor

Related News