ਬਿ੍ਰਟੇਨ ਦੇ 90 ਫੀਸਦੀ ਲੋਕ ਨਹੀਂ ਚਾਹੁੰਦੇ ਲਾਕਡਾਊਨ ''ਚ ਛੋਟ : ਸਰਵੇਖਣ

05/10/2020 7:05:30 PM

ਲੰਡਨ - ਬਿ੍ਰਟੇਨ ਦੇ 90 ਫੀਸਦੀ ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਲਾਕਡਾਊਨ ਵਿਚ ਛੋਟ ਨਾ ਦੇਣ। ਇਕ ਸਰਵੇਖਣ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ। 'ਦਿ ਸਨ' ਦੀ ਇਕ ਰਿਪੋਰਟ ਮੁਤਾਬਕ ਬਿ੍ਰਟੇਨ ਦੇ 90 ਫੀਸਦੀ ਲੋਕਾਂ ਨੇ ਲਾਕਡਾਊਨ ਲਗਾਏ ਰੱਖਣ ਦੀ ਗੱਲ ਕਹੀ ਹੈ। ਬਿ੍ਰਟੇਨ ਦੇ ਜ਼ਿਆਦਾਤਰ ਲੋਕ ਚਾਹੁੰਦੇ ਹਨ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੇ ਡਰ ਨਾਲ ਉਹ ਆਪਣੇ ਘਰਾਂ ਵਿਚ ਰਹਿਣ ਤਾਂ ਚੰਗਾ ਹੈ। 90 ਫੀਸਦੀ ਲੋਕਾਂ ਨੇ ਇਸ 'ਤੇ ਸਹਿਮਤੀ ਜ਼ਾਹਿਰ ਕੀਤੀ ਹੈ।

ਬਿ੍ਰਟੇਨ ਦੇ ਜ਼ਿਆਦਾਤਰ ਲੋਕ ਮਹਾਮਾਰੀ ਦੇ ਦੂਜੇ ਫੇਜ ਨੂੰ ਲੈ ਕੇ ਸੁਚੇਤ ਹਨ। ਉਹ ਖਰਾਬ ਅਰਥ ਵਿਵਸਥਾ ਅਤੇ ਨੌਕਰੀਆਂ ਗੁਆਉਣ ਦੇ ਡਰ 'ਤੇ ਜ਼ਿੰਦਗੀ ਨੂੰ ਤਰਜ਼ੀਹ ਦੇ ਰਹੇ ਹਨ। ਇਸ ਵਿਚਾਲੇ ਦੱਸਿਆ ਜਾ ਰਿਹਾ ਹੈ ਕਿ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਲਾਕਡਾਊਨ ਵਿਚ ਛੋਟ ਦੇਣ ਨੂੰ ਲੈ ਕੇ ਪਬਲਿਕ ਦੀ ਹਿਮਾਇਤ ਚਾਹੁੰਦੇ ਹਨ। ਲਾਕਡਾਊਨ ਕਾਰਨ ਬਿ੍ਰਟੇਨ ਨੂੰ ਕਰੀਬ 120 ਬਿਲੀਅਨ ਪਾਉਂਡ ਦਾ ਨੁਕਸਾਨ ਪਹੁੰਚਣ ਦਾ ਸ਼ੱਕ ਹੈ। ਸਰਵੇਖਣ ਵਿਚ 10 ਵਿਚੋਂ 8 ਲੋਕਾਂ ਨੇ ਲਾਕਡਾਊਨ ਕਾਰਨ ਅਰਥ ਵਿਵਸਥਾ ਦੇ ਪ੍ਰਭਾਵਿਤ ਹੋਣ ਦੀ ਗੱਲ ਸਵੀਕਾਰ ਕੀਤੀ ਹੈ ਪਰ ਉਹ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਅਹਿਮ ਮੰਨਦੇ ਹਨ। ਜ਼ਿਆਦਾਤਰ ਲੋਕ ਤੁਰੰਤ ਕੰਮ 'ਤੇ ਜਾਣ ਨਹੀਂ ਚਾਹੁੰਦੇ। ਉਹ ਕੁਝ ਹੋਰ ਲੰਬੇ ਸਮੇਂ ਤੱਕ ਆਪਣੇ ਘਰਾਂ ਵਿਚ ਹੀ ਰਹਿਣਾ ਚਾਹੁੰਦੇ ਹਨ।

ਅੱਧੇ ਲੋਕ ਇਸ ਦੌਰਾਨ ਅਨਿਸ਼ਚਿਤ ਸਮੇਂ ਲਈ ਆਪਣੇ ਘਰਾਂ ਵਿਚ ਹੀ ਰਹਿਣਾ ਚਾਹੁੰਦੇ ਹਨ ਪਰ ਉਨ੍ਹਾਂ ਦੀਆਂ ਕੰਪਨੀਆਂ ਤਨਖਾਹ ਦਿੰਦੀਆਂ ਰਹਿਣ ਜਾਂ ਫਿਰ ਉਨ੍ਹਾਂ ਦੀ ਤਨਖਾਹ ਦਾ 80 ਫੀਸਦੀ ਹਿੱਸਾ ਸਰਕਾਰ ਆਪਣੀ ਸਕੀਮ ਦੇ ਜ਼ਰੀਏ ਉਨ੍ਹਾਂ ਨੂੰ ਉਪਲੱਬਧ ਕਰਾਵੇ। ਕਰੀਬ ਇਕ ਤਿਹਾਈ ਲੋਕਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਾਰਿਆਂ ਨੂੰ ਘਰਾਂ ਵਿਚ ਹੀ ਰਹਿਣ ਨੂੰ ਆਖਣਗੇ, ਜਦ ਤੱਕ ਕਿ ਵਾਇਰਸ ਦਾ ਪ੍ਰਕੋਪ ਖਤਮ ਨਾ ਹੋ ਜਾਵੇ। ਸਰਵੇਖਣ ਵਿਚ 50 ਵਿਚੋਂ ਸਿਰਫ ਇਕ ਵਿਅਕਤੀ ਨੇ ਲਾਕਡਾਊਨ ਦੇ ਜ਼ਿਆਦਾ ਲੰਬਾ ਖਿੱਚਣ ਦੀ ਗੱਲ ਕਹੀ ਹੈ। ਇਥੋਂ ਤੱਕ ਹੌਲੀ-ਹੌਲੀ ਆਮ ਸਥਿਤੀ ਬਹਾਲ ਨੂੰ ਵੀ ਘੱਟ ਹੀ ਲੋਕਾਂ ਨੇ ਹਿਮਾਇਤ ਕੀਤੀ ਹੈ। ਸਿਰਫ 4 ਫੀਸਦੀ ਲੋਕਾਂ ਨੇ ਹੀ ਇਸ ਹਫਤੇ ਤੋਂ ਪਾਬੰਦੀਆਂ ਵਿਚ ਛੋਟ ਦੇਣ ਦਾ ਸਮਰਥਨ ਕੀਤਾ ਹੈ।10 ਵਿਚੋਂ 6 ਲੋਕਾਂ ਨੇ ਆਖਿਆ ਹੈ ਪ੍ਰਧਾਨ ਮੰਤਰੀ ਖੁਦ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਰਹੇ ਹਨ ਇਸ ਲਈ ਉਹ ਇਸ ਬਾਰੇ ਵਿਚ ਸਹੀ ਫੈਸਲਾ ਲੈ ਸਕਦੇ ਹਨ। 


Khushdeep Jassi

Content Editor

Related News