ਸਕੂਲ ''ਚ ਦਿੱਤੇ ਜਾ ਰਹੇ ਤਸ਼ੱਦਦਾਂ ਕਾਰਨ 9 ਸਾਲ ਦਾ ਇਹ ਮਾਸੂਮ ਚਾਹੁੰਦੈ ਮਰਨਾ, ਵੀਡੀਓ

Saturday, Feb 22, 2020 - 12:09 AM (IST)

ਸਕੂਲ ''ਚ ਦਿੱਤੇ ਜਾ ਰਹੇ ਤਸ਼ੱਦਦਾਂ ਕਾਰਨ 9 ਸਾਲ ਦਾ ਇਹ ਮਾਸੂਮ ਚਾਹੁੰਦੈ ਮਰਨਾ, ਵੀਡੀਓ

ਸਿਡਨੀ - ਆਸਟ੍ਰੇਲੀਆ ਦੀ ਇਕ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਆਪਣੇ 9 ਸਾਲ ਦੇ ਮਾਸੂਮ ਪੁੱਤਰ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਪਸੀਜ ਜਾਵੇਗਾ। ਆਸਟ੍ਰੇਲੀਆ ਦੀ ਮਹਿਲਾ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿਚ ਦੇਖਿਆ ਜਾ ਸਕਦਾ ਹੈ ਕਿ ਮਾਸੂਮ ਬੱਚਾ ਤੱਸ਼ਦਦਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰਨਾ ਚਾਹੁੰਦਾ ਹੈ। ਬੱਚਾ ਸਕੂਲ ਵਿਚ ਦਿੱਤੇ ਜਾਣ ਵਾਲੇ ਤੱਸ਼ਦਦਾਂ ਤੋਂ ਇਸ ਕਦਮ ਡਰਿਆ ਹੋਇਆ ਹੈ ਕਿ ਉਹ ਆਤਮ ਹੱਤਿਆ ਕਰਨਾ ਚਾਹੁੰਦਾ ਹੈ। ਬੱਚਾ ਸਕੂਲ ਵਿਚ ਦਿੱਤੇ ਜਾਣ ਵਾਲੇ ਤੱਸ਼ਦਦਾਂ ਤੋਂ ਇਸ ਕਦਰ ਡਰਿਆ ਹੋਇਆ ਹੈ ਕਿ ਉਹ ਆਤਮ ਹੱਤਿਆ ਦੀ ਗੱਲ ਕਰਦਾ ਹੈ। ਯਰੱਕਾ ਬਾਇਲਸ ਨੇ 5 ਮਿੰਟ ਦੀ ਇਕ ਵੀਡੀਓ ਫੇਸਬੁੱਕ 'ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕੈਪਸ਼ਨ ਵਿਚ ਲਿੱਖਿਆ ਹੈ ਕਿ ਤੱਸ਼ਦਦਾਂ ਦਾ ਇਹ ਅਸਰ ਹੁੰਦਾ ਹੈ, ਸੱਚ ਵਿਚ ਸਮਝ ਨਹੀਂ ਆਉਂਦਾ ਹੈ ਕਿ ਕੀ ਕੀਤਾ ਜਾ ਸਕਦਾ ਹੈ।

 

ਯਰੱਕਾ ਦਾ 9 ਸਾਲ ਦਾ ਪੁੱਤਰ ਕੂਦੇਨ ਜਨਮ ਤੋਂ ਓਪਾਸਥਿ-ਅਵਿਕਸਨ ਨਾਂ ਦੀ ਬੀਮਾਰੀ ਨਾਲ ਨਜਿੱਠ ਰਿਹਾ ਹੈ, ਜਿਸ ਕਾਰਨ ਉਸ ਦੀ ਲੰਬਾਈ ਅਤੇ ਸਰੀਰ ਦਾ ਵਿਕਾਸ ਰੁਕ ਗਿਆ ਹੈ। ਯਰੱਕਾ ਦੀ ਮਾਂ ਨੇ ਇਸ ਵੀਡੀਓ ਨੂੰ ਬੱਚੇ ਨੂੰ ਸਕੂਲ ਤੋਂ ਲਿਆਉਣ ਤੋਂ ਬਾਅਦ ਆਪਣੀ ਕਾਰ ਵਿਚ ਰਿਕਾਰਡ ਕੀਤੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਕਾਫੀ ਬੁਰੀ ਤਰ੍ਹਾਂ ਨਾਲ ਰੋ ਰਿਹਾ ਹੈ ਅਤੇ ਉਹ ਆਖਦਾ ਹੈ ਕਿ ਮੈਂ ਆਪਣੇ ਦਿਲ ਵਿਚ ਚਾਕੂ ਮਾਰ ਲੈਣਾ ਚਾਹੁੰਦਾ ਹਾਂ, ਮੈਂ ਚਾਹੁੰਦਾ ਹਾਂ ਕਿ ਕੋਈ ਮੈਨੂੰ ਮਾਰ ਦੇਵੇ। ਆਪਣੇ ਪੁੱਤਰ ਦੀ ਪੀਡ਼ ਨੂੰ ਜ਼ਾਹਿਰ ਕਰਦੇ ਹੋਏ ਯਰੱਕਾ ਆਖਦੀ ਹੈ ਕਿ ਮੈਂ ਆਪਣੇ ਪੁੱਤਰ ਨੂੰ ਹੁਣੇ ਸਕੂਲ ਤੋਂ ਲੈ ਕੇ ਆਈ ਹਾਂ, ਉਸ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਤਸ਼ੱਦਦ ਦਿੱਤੇ ਗਏ ਹਨ, ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤਸ਼ੱਦਦ ਕੀ ਹੁੰਦੇ ਹਨ। ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਆਪਣੇ ਬੱਚੇ, ਪਰਿਵਾਰ ਅਤੇ ਦੋਸਤਾਂ ਨੂੰ ਇਸ ਬਾਰੇ ਵਿਚ ਸਿੱਖਿਅਤ ਕਰੋਂ, ਤੁਹਾਨੂੰ ਸਮਝ ਆਵੇਗਾ ਕਿਉਂ ਬੱਚੇ ਖੁਦ ਨੂੰ ਮਾਰ ਲੈਂਦੇ ਹਨ।

ਯਰੱਕਾ ਆਖਦੀ ਹੈ ਕਿ 9 ਸਾਲ ਦੇ ਬੱਚੇ 'ਤੇ ਤਸ਼ੱਦਦ ਦਾ ਇਹ ਅਸਰ ਹੁੰਦਾ ਹੈ, ਜੋ ਸਿਰਫ ਸਕੂਲ ਜਾਣਾ ਚਾਹੁੰਦੇ ਹਨ, ਪੱਡ਼ਣਾ ਚਾਹੁੰਦੇ ਹਨ ਅਤੇ ਹਰ ਰੋਜ਼ ਖੁਸ਼ ਰਹਿਣਾ ਚਾਹੁੰਦੇ ਹਨ। ਆਪਣੇ ਪੁੱਤਰ ਦੀ ਹਾਲਤ ਦੇਖ ਇਸ ਕਦਰ ਦੁੱਖੀ ਹੁੰਦੀ ਹੈ ਕਿ ਉਹ ਆਖਦੀ ਹੈ ਕਿ ਮੈਨੂੰ ਕੋਈ ਰੱਸੀ ਦੇ ਦੇਵੇ, ਮੈਂ ਖੁਦ ਨੂੰ ਮਾਰ ਲੈਣਾ ਚਾਹੁੰਦੀ ਹਾਂ। ਇਕ ਸਾਲ ਪਹਿਲਾਂ ਇਕ ਇੰਟਰਵਿਊ ਵਿਚ ਯਰੱਕਾ ਨੇ ਆਖਿਆ ਸੀ ਕਿ ਉਨ੍ਹਾਂ ਦੇ ਪੁੱਤਰ ਨੇ 3 ਸਾਲ ਪਹਿਲਾਂ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਦੱਸ ਦਈਏ ਕਿ ਇਸ ਵੀਡੀਓ ਨੂੰ ਕਰੀਬ 2 ਕਰੋਡ਼ ਲੋਕਾਂ ਨੇ ਅਜੇ ਤੱਕ ਦੇਖਿਆ ਹੈ ਅਤੇ ਲੋਕ ਆਪਣੀ ਪ੍ਰਤੀਕਿਰਿਆ ਇਸ 'ਤੇ ਜ਼ਾਹਿਰ ਕਰ ਰਹੇ ਹਨ। ਲੋਕ ਬੱਚੇ ਅਤੇ ਮਾਂ ਦੇ ਪ੍ਰਤੀ ਆਪਣੇ ਸੰਵੇਦਨਾ ਜ਼ਾਹਿਰ ਕਰ ਰਹੇ ਹਨ।
 


author

Khushdeep Jassi

Content Editor

Related News