ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਫਰਾਂਸ ''ਚ ਇਸਲਾਮੀ ਕੱਟੜਤਾ ਵਿਰੁੱਧ ਬੰਦ ਕੀਤੇ ਗਏ 9 ਧਾਰਮਿਕ ਸਥਾਨ

Saturday, Jan 16, 2021 - 09:59 PM (IST)

ਪੈਰਿਸ- ਫਰਾਂਸ ਨੇ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਅਤੇ ਵੱਖਵਾਦ ਦੇ ਪਸਾਰ ਨੂੰ ਰੋਕਣ ਦੀ ਮੁਹਿੰਮ ਅਧੀਨ ਦੇਸ਼ ਵਿਚ 9 ਧਾਰਮਿਕ ਥਾਵਾਂ ਨੂੰ ਬੰਦ ਕਰ ਦਿੱਤਾ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਨੇ ਸ਼ਨੀਵਾਰ ਟਵੀਟ ਕਰ ਕੇ ਕਿਹਾ ਕਿ ਲੋਕਾਂ ਨੇ ਹੀ ਸਰਕਾਰ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਗੇਰਾਲਡ ਨੇ ਕਿਹਾ ਕਿ 16 ਜਨਵਰੀ ਨੂੰ ਰਾਸ਼ਟਰ ਵਿਆਪੀ ਮੁਹਿੰਮ ਤਹਿਤ ਫਰਾਂਸ 'ਚ 9 ਧਾਰਮਿਕ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ -ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ

ਗੇਰਾਲਡ ਨੇ ਟਵੀਟਰ 'ਤੇ ਲਿਖਿਆ ਕਿ ਇਹ ਫੈਸਲਾ ਫ੍ਰਾਂਸੀਸੀ ਰਾਸ਼ਟਰਪਤੀ ਮੈਕ੍ਰੋਨ ਦੇ ਹੁਕਮਾਂ ਅਤੇ ਘਟੋ-ਘੱਟ 18 ਧਾਰਮਿਕ ਥਾਵਾਂ ਦੀ ਨਿਗਰਾਨੀ ਕਰਵਾਏ ਜਾਣ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਨੇ ਲਿਖਿਆ ਕਿ 18 ਧਾਰਮਿਕ ਥਾਵਾਂ ਦੀ ਨਿਗਰਾਨੀ ਤੋਂ ਬਾਅਦ ਸਿਰਫ 9 ਨੂੰ ਉਨ੍ਹਾਂ ਦੇ ਹੁਕਮਾਂ 'ਤੇ ਬੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਨੂੰ ਲੈ ਕੇ ਫਰਾਂਸ ਵਿਚ ਇਤਿਹਾਸ ਦੇ ਇਕ ਅਧਿਆਪਕ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਪਿੱਛੋਂ ਸਰਕਾਰ ਨੇ ਕੱਟੜਪੰਥੀ ਇਸਲਾਮ ਧਰਮ 'ਤੇ ਰੋਕ ਲਾਉਣ ਲਈ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ -ਇਟਲੀ ਦੇ ਨਰਸਿੰਗ ਹੋਮ ’ਚ ਸ਼ੱਕੀ ਗੈਸ ਲੀਕ ਹੋਣ ਕਾਰਣ 5 ਲੋਕਾਂ ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News