ਅਮਰੀਕਾ ’ਚ ਅਫ਼ਗਾਨੀ ਫਲਾਈਟ ’ਚ 9 ਮਹੀਨਿਆਂ ਦੀ ਬੱਚੀ ਦੀ ਮੌਤ

Friday, Sep 03, 2021 - 07:56 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਫਿਲਾਡੇਲਫਿਆ ’ਚ ਹਵਾਈ ਅੱਡੇ ’ਤੇ ਬੁੱਧਵਾਰ ਅਫ਼ਗਾਨੀ ਸ਼ਰਨਾਰਥੀਆਂ ਦੀ ਫਲਾਈਟ ਉਤਰਨ ਤੋਂ ਬਾਅਦ ਜਹਾਜ਼ ’ਚ ਸਵਾਰ ਇੱਕ 9 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਅਨੁਸਾਰ ਇਸ ਬੱਚੀ ਦੀ ਮੌਤ ਅਮਰੀਕਾ ਦੀ ਧਰਤੀ ’ਤੇ ਪਹਿਲੀ ਜਾਣੀ ਜਾਂਦੀ ਅਫ਼ਗਾਨ ਸ਼ਰਨਾਰਥੀ ਦੀ ਮੌਤ ਦਰਸਾਉਂਦੀ ਹੈ, ਜੋ ਉਥੋਂ ਬਚਾ ਕੇ ਲਿਆਂਦੇ ਗਏ ਹਨ।

ਰੱਖਿਆ ਵਿਭਾਗ ਦੇ ਬੁਲਾਰੇ ਕ੍ਰਿਸ ਮਿਸ਼ੇਲ ਅਨੁਸਾਰ ਇਹ ਲੜਕੀ ਸੀ-17 ਜਹਾਜ਼ ’ਤੇ ਜਰਮਨੀ ਤੋਂ ਫਿਲਾਡੇਲਫੀਆ ਦੇ ਹਵਾਈ ਅੱਡੇ ਲਈ ਉਡਾਣ ’ਚ ਸੀ, ਜਿਸ ਦੌਰਾਨ ਉਹ ਬੇਹੋਸ਼ ਹੋ ਗਈ। ਜਹਾਜ਼ ਦੇ ਲੈਂਡ ਹੋਣ ’ਤੇ ਬੱਚੀ ਅਤੇ ਉਸ ਦੇ ਪਿਤਾ ਨੂੰ ਫਿਲਾਡੇਲਫੀਆ ਦੇ ਚਿਲਡ੍ਰਨ ਹਸਪਤਾਲ ’ਚ ਭੇਜਿਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਵਿਭਾਗ ਦੀ ਵਿਸ਼ੇਸ਼ ਯੂਨਿਟ ਅਤੇ ਫਿਲਾਡੇਲਫੀਆ ਮੈਡੀਕਲ ਐਗਜ਼ਾਮੀਨਰ ਆਫਿਸ ਇਸ ਮੌਤ ਦੀ ਜਾਂਚ ਕਰ ਰਹੇ ਹਨ। ਅਮਰੀਕੀ ਪ੍ਰਸ਼ਾਸਨ ਨੇ ਇਸ ਮ੍ਰਿਤਕ ਬੱਚੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।


Manoj

Content Editor

Related News