ਇੰਡੋਨੇਸ਼ੀਆ ''ਚ ਸਮੁੰਦਰੀ ਜਹਾਜ਼ ਡੁੱਬਿਆ , ਲਾਪਤਾ ਹੋਏ 9 ਲੋਕਾਂ ਦੀ ਭਾਲ ਜਾਰੀ

Tuesday, Jun 23, 2020 - 03:59 PM (IST)

ਇੰਡੋਨੇਸ਼ੀਆ ''ਚ ਸਮੁੰਦਰੀ ਜਹਾਜ਼ ਡੁੱਬਿਆ , ਲਾਪਤਾ ਹੋਏ 9 ਲੋਕਾਂ ਦੀ ਭਾਲ ਜਾਰੀ

ਜਕਾਰਤਾ- ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਵਿਚ ਇਕ ਜਹਾਜ਼ ਦੇ ਸਮੁੰਦਰ ਵਿਚ ਡੁੱਬ ਜਾਣ ਦੇ ਬਾਅਦ ਲਾਪਤਾ 9 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਭਾਲ ਤੇ ਬਚਾਅ ਵਿਭਾਗ ਦੇ ਮੁਖੀ ਆਗੁਸ ਵਿਬਿਸੋਨੋ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਦੱਖਣੀ ਜ਼ਿਲ੍ਹੇ ਦੇ ਤੇਲੁਕ ਦਾਲਮ ਤੋਂ ਰਵਾਨਾ ਹੋਇਆ ਜਹਾਜ਼ ਸਿਮੁਕ ਟਾਪੂ ਵੱਲ ਵੱਧ ਰਿਹਾ ਸੀ। ਇਸ ਦੌਰਾਨ ਜਹਾਜ਼ ਪਾਣੀ ਵਿਚ ਡੁੱਬ ਗਿਆ। ਜਹਾਜ਼ ਵਿਚ 9 ਲੋਕ ਸਵਾਰ ਸਨ, ਜੋ ਲਾਪਤਾ ਹੋ ਗਏ। 

ਘਟਨਾ ਦੇ ਬਾਅਦ ਬਚਾਅ ਤੇ ਖੋਜ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਲਾਪਤਾ ਹੋਏ ਲੋਕਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਬਚਾਅ ਦਲਾਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਇਹ ਘਟਨਾ ਵਾਪਰੀ। ਭਾਰੀ ਮੀਂਹ ਕਾਰਨ ਬਚਾਅ ਕਾਰਜ ਵਿਚ ਮੁਸ਼ਕਲਾਂ ਆ ਰਹੀਆਂ ਹਨ। 
 


author

Lalita Mam

Content Editor

Related News