ਇਰਾਕ ''ਚ ਸਰਕਾਰ ਵਿਰੋਧੀ ਮੁਜ਼ਾਹਰਿਆਂ ਦੌਰਾਨ 9 ਹਲਾਕ ਅਤੇ 135 ਜ਼ਖਮੀ

11/22/2019 11:45:58 PM

ਬਗਦਾਦ - ਇਰਾਕ 'ਚ ਸਰਕਾਰ ਖਿਲਾਫ ਹੋ ਰਹੇ ਦੇਸ਼ ਵਿਆਪੀ ਰੋਸ ਮੁਜ਼ਾਹਰਿਆਂ ਦੌਰਾਨ 9 ਵਿਅਕਤੀ ਹਲਾਕ ਅਤੇ 135 ਹੋਰ ਜ਼ਖਮੀ ਹੋ ਗਏ। ਮਨੁੱਖੀ ਅਧਿਕਾਰਾਂ ਬਾਰੇ ਇਰਾਕੀ ਜਥੇਬੰਦੀ ਵੱਲੋਂ ਵੀਰਵਾਰ ਦੇਰ ਰਾਤ ਜਾਰੀ ਕੀਤੇ ਗਏ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ।

ਬਿਆਨ ਮੁਤਾਬਕ ਹਕੂਮਤੀ ਬਲਾਂ ਵੱਲੋਂ ਗੋਲੀਬਾਰੀ, ਹੰਝੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕਾਰਣ ਇਰਾਕ ਦੇ ਸ਼ਹਿਰ ਧੀਕਰ 'ਚ 2, ਬਸਰਾ 'ਚ 2 ਅਤੇ ਬਗਦਾਦ 'ਚ 6 ਲੋਕਾਂ ਦੀ ਮੌਤ ਹੋ ਗਈ। ਇਹ ਦੇਸ਼ ਵਿਆਪੀ ਰੋਸ ਮੁਜ਼ਾਹਰੇ ਅਕਤੂਬਰ ਮਹੀਨੇ 'ਚ ਸ਼ੁਰੂ ਹੋਏ ਸਨ ਅਤੇ ਇਨ੍ਹਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਰਕਾਰ ਨੂੰ ਬਰਖਾਸਤ ਕਰਨ, ਆਰਥਿਕ ਸੁਧਾਰ ਲਾਗੂ ਕਰਨ, ਬਿਹਤਰ ਜੀਵਨ ਹਾਲਾਤ, ਸਮਾਜਿਕ ਭਲਾਈ ਵਿਵਸਥਾ ਅਤੇ ਭ੍ਰਿਸ਼ਟਾਚਾਰ ਖਤਮ ਕੀਤੇ ਜਾਣ ਲਈ ਇਹ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਰੋਸ ਮੁਜ਼ਾਹਰਿਆਂ 'ਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15000 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਸਨ।


Khushdeep Jassi

Content Editor

Related News