ਲਹਿੰਦੇ ਪੰਜਾਬ ਦੇ ਆਈ.ਐੱਸ.ਆਈ.ਐੱਸ ਦੇ 9 ਅੱਤਵਾਦੀ ਗ੍ਰਿਫਤਾਰ

Saturday, Sep 14, 2024 - 07:14 PM (IST)

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਆਈ.ਐੱਸ.ਆਈ.ਐੱਸ. ਅਤੇ ਸ਼ੀਆ ਵਿਰੋਧੀ ਸੰਗਠਨਾਂ ਦੇ 9 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਹੱਤਵਪੂਰਨ ਸਥਾਪਨਾਵਾਂ ਅਤੇ ਧਾਰਮਿਕ ਸਥਾਨਾਂ 'ਤੇ ਅੱਤਵਾਦੀ ਹਮਲੇ ਕਰਨ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ  ਅਤੇ ਇਹ ਜਾਣਕਾਰੀ ਪੁਲਸ ਨੇ ਸ਼ਨੀਵਾਰ ਨੂੰ ਦਿੱਤੀ। ਪੰਜਾਬ ਪੁਲਸ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ 71 ਆਪ੍ਰੇਸ਼ਨ  ਕੀਤੇ ਹਨ। ਇਸ ਦੌਰਾਨ 9 ਅੱਤਵਾਦੀਆਂ ਨੂੰ ਹਥਿਆਰਾਂ, ਵਿਸਫੋਟਕਾਂ ਅਤੇ ਹੋਰ ਵਰਜਿਤ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ। ਸੀ.ਟੀ.ਡੀ. ਦੇ ਬੁਲਾਰੇ ਨੇ ਕਿਹਾ ਕਿ ਆਈ.ਐਸ.ਆਈ.ਐਸ. (ਦਾਏਸ਼) ਅਤੇ ਸ਼ੀਆ ਵਿਰੋਧੀ ਸੰਗਠਨ ਸਿਪਾਹ ਸਾਹਬਾ ਪਾਕਿਸਤਾਨ (ਐਸ.ਐਸ.ਪੀ.) ਅਤੇ ਲਸ਼ਕਰ-ਏ-ਝਾਂਗਵੀ (ਐਲ.ਈ.ਜੇ.) ਨਾਲ ਸਬੰਧਤ 9 ਅੱਤਵਾਦੀਆਂ ਨੂੰ ਇਸ ਹਫ਼ਤੇ ਸੂਬੇ ਦੇ ਵੱਖ-ਵੱਖ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੜ੍ਹੋ ਇਹ ਖ਼ਬਰ-ਪੁਤਿਨ ਨੇ ਦਿੱਤੀ ਅਮਰੀਕਾ ਨੂੰ ਧਮਕੀ, ਮਿਜ਼ਾਈਲ ਹਮਲੇ ਕਰਨ ਤੋਂ ਪਿੱਛੇ ਹਟਿਆ ਯੂਕ੍ਰੇਨ

ਇਹ ਗ੍ਰਿਫਤਾਰੀਆਂ ਰਹੀਮ ਯਾਰ ਖਾਨ, ਓਕਾਰਾ, ਬਹਾਵਲਪੁਰ, ਲਾਹੌਰ, ਰਾਵਲਪਿੰਡੀ, ਫੈਸਲਾਬਾਦ ਅਤੇ ਮੀਆਂਵਾਲੀ ਵਿੱਚ ਖੁਫੀਆ ਆਧਾਰਿਤ ਕਾਰਵਾਈਆਂ ਦੌਰਾਨ ਕੀਤੀਆਂ ਗਈਆਂ। ਅੱਤਵਾਦੀਆਂ ਨੇ ਸੂਬੇ ਭਰ 'ਚ ਭੰਨਤੋੜ ਕਰਨ ਦੀ ਯੋਜਨਾ ਬਣਾਈ ਸੀ ਅਤੇ ਉਹ ਮਹੱਤਵਪੂਰਨ ਸੰਸਥਾਵਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਕੁੱਲ 4.8 ਕਿਲੋ ਵਿਸਫੋਟਕ, ਦੋ ਹੱਥਗੋਲੇ, ਦੋ ਆਈਈਡੀ ਬੰਬ, 26 ਡੈਟੋਨੇਟਰ, ਚਾਰ ਪਿਸਤੌਲ, ਗੋਲੀਆਂ ਅਤੇ ਪਾਬੰਦੀਸ਼ੁਦਾ ਸਾਹਿਤ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਗ੍ਰਿਫਤਾਰ ਅੱਤਵਾਦੀਆਂ ਖਿਲਾਫ 9 ਮਾਮਲੇ ਦਰਜ ਕਰ ਲਏ ਹਨ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਕਿਸੇ ਅਣਦੱਸੀ ਥਾਂ 'ਤੇ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News