ਨੇਪਾਲ ''ਚ ਗੈਰ-ਕਾਨੂੰਨੀ ਫਾਰਮੇਸੀ ਚਲਾਉਣ ਦੇ ਦੋਸ਼ ''ਚ 9 ਭਾਰਤੀ ਨਾਗਰਿਕ ਗ੍ਰਿਫ਼ਤਾਰ

Thursday, Jun 15, 2023 - 04:34 PM (IST)

ਨੇਪਾਲ ''ਚ ਗੈਰ-ਕਾਨੂੰਨੀ ਫਾਰਮੇਸੀ ਚਲਾਉਣ ਦੇ ਦੋਸ਼ ''ਚ 9 ਭਾਰਤੀ ਨਾਗਰਿਕ ਗ੍ਰਿਫ਼ਤਾਰ

ਕਾਠਮੰਡੂ (ਏਜੰਸੀ)- ਨੇਪਾਲ ਪੁਲਸ ਨੇ ਦੇਸ਼ ਦੇ ਸੁਦੂਰਪਸ਼ਚਿਮ ਸੂਬੇ ਵਿਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਫਾਰਮੇਸੀ ਚਲਾਉਣ ਦੇ ਦੋਸ਼ ਵਿਚ 9 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਡੌਂਕੀ ਲਗਾ ਕੇ ਯੂਰਪ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 79 ਲੋਕਾਂ ਦੀ ਮੌਤ, ਸੈਂਕੜੇ ਲਾਪਤਾ

ਜ਼ਿਲ੍ਹਾ ਪੁਲਸ ਦਫ਼ਤਰ ਦੇ ਇੰਸਪੈਕਟਰ ਭਰਤ ਰਾਜ ਗਿਰੀ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਬੁੱਧਵਾਰ ਨੂੰ ਕੰਚਨਪੁਰ ਜ਼ਿਲ੍ਹੇ ਦੀ ਦੋਧਾਰਾ ਚਡਾਨੀ ਨਗਰਪਾਲਿਕਾ ਵਿੱਚ ਇੱਕ ਗੈਰ-ਕਾਨੂੰਨੀ ਫਾਰਮੇਸੀ ਚਲਾਉਣ ਲਈ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਦਾ ਮਾਮਲਾ: NIA ਨੇ 45 ਲੋਕਾਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਉਨ੍ਹਾਂ ਕਿਹਾ ਕਿ ਮਾਮਲੇ ਦੀ ਮੁਢਲੀ ਜਾਂਚ ਤੋਂ ਬਾਅਦ ਅਸੀਂ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਨੂੰ ਸਿਹਤ ਵਿਭਾਗ ਕੋਲ ਭੇਜਾਂਗੇ। ਇਸ ਘਟਨਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਜੇ ਬਿਸ਼ਵਾਸ, ਕਾਰਤਿਕ ਸਰਦਾਰ, ਰਬੀ ਬਿਸਵਾਸ, ਨਿਵਾਸ ਗਾਇਨ ਅਤੇ ਨਿਰੰਜਨ ਅਧਿਕਾਰੀ ਵਜੋਂ ਹੋਈ ਹੈ। ਭੂਪੇਂਦਰ ਪੁਰੀ, ਰਾਜੇਸ਼ ਬਿਸ਼ਵਾਸ, ਸੰਤੋਸ਼ ਸਰਕਾਰ ਅਤੇ ਸੁਧਾਂਸ਼ੂ ਹਲਦਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਸੁੱਖੂ ਦਾ ਵੱਡਾ ਬਿਆਨ, BBMB ਦੇ ਨਾਲ-ਨਾਲ ਚੰਡੀਗੜ੍ਹ ’ਚ ਵੀ ਹਿਮਾਚਲ ਦੀ ਹਿੱਸੇਦਾਰੀ


author

cherry

Content Editor

Related News