ਚੀਨ ''ਚ 9 ਬੱਚਿਆਂ ਦਾ ਕਤਲ ਕਰਨ ਵਾਲੇ ਨੂੰ ਫਾਂਸੀ
Thursday, Sep 27, 2018 - 01:55 PM (IST)
ਬੀਜਿੰਗ (ਭਾਸ਼ਾ)— ਚੀਨ ਵਿਚ ਚਾਕੂ ਨਾਲ ਹਮਲਾ ਕਰ ਕੇ 9 ਸਕੂਲੀ ਬੱਚਿਆਂ ਦਾ ਕਤਲ ਕਰਨ ਅਤੇ 12 ਹੋਰਨਾਂ ਨੂੰ ਜ਼ਖਮੀ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਵੀਰਵਾਰ ਨੂੰ ਫਾਂਸੀ ਦਿੱਤੀ ਗਈ। ਕਾਤਲ ਨੇ ਅਪ੍ਰੈਲ 'ਚ ਹਾਈ ਸਕੂਲ 'ਚ ਦਾਖਲ ਹੋ ਕੇ ਇਹ ਹਮਲਾ ਕੀਤਾ ਅਤੇ ਉਸ ਨੇ 27 ਵਾਰ ਚਾਕੂ ਨਾਲ ਹਮਲਾ ਕੀਤਾ ਸੀ।
ਝੋਉ ਜੇਵਈ ਨਾਂ ਦੇ ਵਿਅਕਤੀ ਨੂੰ ਕਤਲੇਆਮ ਲਈ ਜੁਲਾਈ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉੱਤਰੀ ਸ਼ਾਂਕਸੀ ਸੂਬੇ ਦੇ ਜਿਸ ਸਕੂਲ ਵਿਚ ਉਸ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ, ਉਸ ਦੇ ਵਿਰੁੱਧ ਉਸ ਦੇ ਮਨ 'ਚ ਗੁੱਸਾ ਭਰਿਆ ਹੋਇਆ ਸੀ। ਉਸ ਨੇ ਉਸੇ ਸਕੂਲ ਤੋਂ ਪੜ੍ਹਾਈ ਕੀਤੀ ਸੀ। ਸਜ਼ਾ ਸੁਣਾਉਣ ਵਾਲੀ ਅਦਾਲਤ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਰੀ ਬਿਆਨ ਵਿਚ ਕਿਹਾ ਕਿ ਦੋਸ਼ੀ ਨੇ ਜਾਣਬੁੱਝ ਕੇ ਬੱਚਿਆਂ ਦੀ ਜਾਨ ਲਈ। ਅਦਾਲਤ ਨੇ ਇਸ ਨੂੰ ਨਿੰਦਾਯੋਗ ਖਾਸ ਕੇ ਬੇਰਹਿਮ ਦੱਸਦੇ ਹੋਏ ਮੌਤ ਦੀ ਸਜ਼ਾ ਸੁਣਾਈ। ਝੋਉ ਨੇ ਜਿਨ੍ਹਾਂ ਬੱਚਿਆਂ ਨੂੰ ਮਾਰਿਆ ਸੀ, ਉਨ੍ਹਾਂ ਦੀ ਉਮਰ 12 ਤੋਂ 15 ਸਾਲ ਦੇ ਦਰਮਿਆਨ ਸੀ।
