ਪਾਕਿ ''ਚ ਫੌਜ ਅਧਿਕਾਰੀ ਦੀ ਹੱਤਿਆ ਤੋਂ ਬਾਅਦ ਚਲਾਈ ਮੁਹਿੰਮ ''ਚ 9 ਬਲੋਚ ਵੱਖਵਾਦੀਆਂ ਦੀ ਮੌਤ

Sunday, Jul 17, 2022 - 03:32 PM (IST)

ਪਾਕਿ ''ਚ ਫੌਜ ਅਧਿਕਾਰੀ ਦੀ ਹੱਤਿਆ ਤੋਂ ਬਾਅਦ ਚਲਾਈ ਮੁਹਿੰਮ ''ਚ 9 ਬਲੋਚ ਵੱਖਵਾਦੀਆਂ ਦੀ ਮੌਤ

ਪੇਸ਼ਾਵਰ- ਪਾਕਿਸਤਾਨ 'ਚ ਇਕ ਹਫ਼ਤੇ ਪਹਿਲਾਂ ਅਗਵਾ ਹੋਏ ਆਰਮੀ ਅਫਸਰ ਲੈਫਟੀਨੇਟ ਕਰਨਲ ਲਾਈਫ ਬੇਗ ਮਿਰਜ਼ਾ ਦੀ ਹੱਤਿਆ ਤੋਂ ਬਾਅਦ ਕਥਿਤ ਹੱਤਿਆਰਿਆਂ ਦੇ ਖ਼ਿਲਾਫ਼ ਇਕ ਮੁਹਿੰਮ ਚਲਾਈ ਗਈ ਜਿਸ 'ਚ ਨੌ ਬਲੋਚ ਵੱਖਵਾਦੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਜਵਾਨ ਸ਼ਹੀਦ ਹੋ ਗਿਆ ਹੈ। ਡਾਨ ਸਮਾਚਾਰ ਪੱਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਰਨਲ ਲਾਈਕ ਬੇਗ ਮਿਰਜ਼ਾ ਆਪਣੇ ਪਰਿਵਾਰ ਦੇ ਨਾਲ ਜ਼ਿਯਾਰਤ ਤੋਂ ਕਵੇਟਾ ਦੇ ਸਫਰ 'ਤੇ ਨਿਕਲੇ ਸਨ ਕਿ ਉਦੋਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। 
ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ਦੇ ਚਚੇਰੇ ਭਰਾ ਉਮਰ ਜਾਵੇਦ ਨੂੰ ਵੀ ਅਗਵਾ ਕਰ ਲਿਆ, ਜਿਸ ਦੇ ਠਿਕਾਣਿਆਂ ਦਾ ਪਤਾ ਅਜੇ ਤੱਕ ਨਹੀਂ ਚੱਲ ਪਾਇਆ ਹੈ। ਪਾਕਿਸਤਾਨੀ ਸੈਨਾ ਦੀ ਮੀਡੀਆ ਵਿੰਗ ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨਸ (ਆਈ.ਐੱਸ.ਪੀ. ਆਰ.) ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਦੇਰ ਰਾਤ ਜ਼ਿਯਾਰਤ ਦੇ ਕੋਲ ਪਹਾੜੀਆਂ 'ਚ ਵੱਖਵਾਦੀਆਂ ਦੇ ਇਕ ਠਿਕਾਣੇ 'ਤੇ ਹੱਲਾ ਬੋਲ ਦਿੱਤਾ ਸੀ। ਇਸ ਨਾਲ ਦੋਵਾਂ ਪੱਖਾਂ ਦੇ ਵਿਚਾਲੇ ਮੁਕਾਬਲੇ ਦੀ ਸਥਿਤੀ ਪੈਦਾ ਹੋਈ ਅਤੇ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ। 
ਹਾਲਾਂਕਿ ਇਸ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਪ੍ਰਤੀਬੰਧਿਤ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ) ਦੇ ਪੰਜ ਲੜਾਕਿਆਂ ਨੂੰ ਵੀ ਢੇਰ ਕਰਨ 'ਚ ਕਾਮਯਾਬ ਰਹੇ। ਇਸ ਤੋਂ ਬਾਅਦ ਜ਼ਿਯਾਰਤ ਨਾਲੇ ਦੇ ਕੋਲ ਸੁਰੱਖਿਆ ਬਲਾਂ ਦੀ ਨਜ਼ਰ ਵੱਖਵਾਦੀਆਂ ਦੇ ਇਕ ਹੋਰ ਗਰੁੱਪ 'ਤੇ ਪਈ ਅਤੇ ਇਸ ਦੇ ਚਾਰ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਿਚਾਲੇ, ਦੋਵਾਂ ਪੱਖਾਂ ਦੀ ਅੰਨ੍ਹੇਵਾਹ ਫਾਈਰਿੰਗ ਵਿਚਾਲੇ ਸੰਘਣੇ ਹਨ੍ਹੇਰੇ 'ਚ ਅੱਤਵਾਦੀ ਅਮਰ ਜਾਵੇਦ ਨੂੰ ਆਪਣੇ ਨਾਲ ਲੈ ਕੇ ਫਰਾਰ ਹੋਣ 'ਚ ਸਫ਼ਲ ਰਹੇ।
 


author

Aarti dhillon

Content Editor

Related News