9/11 ਕੈਂਡਲ ਲਾਇਟ ਵਿਜਲ (ਪ੍ਰਾਰਥਨਾ) ਹਿੱਕਸਵਿੱਲ ਗਾਰਡਨ ਨਿਊਯਾਰਕ ''ਚ 11 ਸਤੰਬਰ ਨੂੰ

Friday, Sep 10, 2021 - 10:22 AM (IST)

9/11 ਕੈਂਡਲ ਲਾਇਟ ਵਿਜਲ (ਪ੍ਰਾਰਥਨਾ) ਹਿੱਕਸਵਿੱਲ ਗਾਰਡਨ ਨਿਊਯਾਰਕ ''ਚ 11 ਸਤੰਬਰ ਨੂੰ

ਨਿਊਯਾਰਕ (ਰਾਜ ਗੋਗਨਾ): 11 ਸਤੰਬਰ 2001 ਵਿੱਚ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਨਿਊਯਾਰਕ ਵਿਖੇ ਵਾਪਰੀ ਘਟਨਾ ਨੂੰ  ਸ਼ਨੀਵਾਰ ਨੂੰ 20 ਸਾਲ ਹੋ ਰਹੇ ਹਨ। ਇਸ ਘਟਨਾ ਵਿੱਚ ਜਿੰਨਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਤੇ ਉਹਨਾਂ ਦੇ ਪਰਿਵਾਰਾਂ ਲਈ ਅਰਦਾਸ ਕਰਨ ਲਈ ਵਿਸ਼ੇਸ਼ ਕੈਂਡਲ ਲਾਇਟ ਵਿਜਲ (ਪ੍ਰਾਰਥਨਾ) ਪ੍ਰੋਗਰਾਮ ਗੁਰਦੁਆਰਾ ਸ਼ਹੀਦ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੱਲੋਂ 11 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6:00 ਤੋ ਤੋ 8:00 ਵਜੇ ਤੱਕ ਹਿੱਕਸਵਿੱਲ ਗਾਰਡਨ ਵਿੱਚ ਰੱਖਿਆ ਗਿਆ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਮੁੰਬਈ ਦੇ 12 ਸਾਲਾ ਮੁੰਡੇ ਨੇ ਵਾਤਾਵਰਣ ਸੰਬਧੀ ਪ੍ਰਾਜੈਕਟ ਲਈ ਜਿੱਤਿਆ ਅੰਤਰਰਾਸ਼ਟਰੀ ਪੁਰਸਕਾਰ

ਇਹ ਜਾਣਕਾਰੀ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਸ ਕੈਂਡਲ ਲਾਇਟ ਵਿਜ਼ਲ ਵਿਚ  ਨਾਸੂ ਕਾਉਂਟੀ ਦਾ ਪੁਲਸ ਡਿਪਾਰਟਮੈਂਟ ਫ਼ਾਇਰ ਡਿਪਾਰਟਮੈਂਟ ਤੇ ਹੋਰ ਆਫੀਸ਼ੀਅਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।ਅਮਰੀਕਾ ਵਿੱਚ ਹੋਈ ਇਸ ਘਟਨਾ ਵਿੱਚ ਜਿੰਨਾ ਪਰਿਵਾਰਾਂ ਦੇ ਜੀਆਂ ਦੀਆਂ ਜਾਨਾਂ ਗਈਆਂ ਉਹਨਾਂ ਪਰਿਵਾਰਾਂ ਦੇ ਦੁੱਖ ਨੂੰ ਆਪਣਾ ਸਮਝਦਿਆਂ, ਉਹਨਾਂ ਦੇ ਨਾਲ ਖਲੋਈਏ ਤੇ ਅੱਗੇ ਤੋ ਕਦੇ ਵੀ ਇਸ ਤਰਾਂ ਦੀ ਮੰਦਭਾਗੀ ਅਤੇ ਦੁਖਦਾਈ ਘਟਨਾ ਕਦੇ ਨਾ ਵਾਪਰੇ।


author

Vandana

Content Editor

Related News