ਭੂਚਾਲ ਦੇ 8ਵੇਂ ਦਿਨ ਵੀ ਤੁਰਕੀ ’ਚ ਬਚਾਅ ਕਰਮੀਆਂ ਨੂੰ ਮਿਲ ਰਹੇ ਜ਼ਿੰਦਾ ਲੋਕ, 41500 ਤੋਂ ਵੱਧ ਇਮਾਰਤਾਂ ਨਸ਼ਟ

Wednesday, Feb 15, 2023 - 05:40 AM (IST)

ਭੂਚਾਲ ਦੇ 8ਵੇਂ ਦਿਨ ਵੀ ਤੁਰਕੀ ’ਚ ਬਚਾਅ ਕਰਮੀਆਂ ਨੂੰ ਮਿਲ ਰਹੇ ਜ਼ਿੰਦਾ ਲੋਕ, 41500 ਤੋਂ ਵੱਧ ਇਮਾਰਤਾਂ ਨਸ਼ਟ

ਅੰਤਾਕਯਾ (ਭਾਸ਼ਾ) : ਤੁਰਕੀ 'ਚ ਪਿਛਲੇ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਤਿੰਨ ਸੂਬਿਆਂ ਵਿਚ ਮਲਬੇ 'ਚ ਦੱਬੇ ਲੋਕਾਂ ਤੱਕ ਪਹੁੰਚਣ ਲਈ ਬਚਾਅ ਕਰਮੀ ਅੱਜ ਵੀ ਕੰਮ ਵਿਚ ਲੱਗੇ ਰਹੇ। ਦੱਖਣੀ-ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ 'ਚ 6 ਫਰਵਰੀ ਨੂੰ 9 ਘੰਟੇ ਦੇ ਵਕਫੇ ਮਗਰੋਂ ਆਏ 7.8 ਅਤੇ 7.5 ਤੀਬਰਤਾ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 37,000 ਤੋਂ ਜ਼ਿਆਦਾ ਹੋ ਗਈ ਹੈ ਅਤੇ ਖੋਜੀ ਟੀਮਾਂ ਨੂੰ ਹੋਰ ਲਾਸ਼ਾਂ ਮਿਲਣ ਕਾਰਨ ਇਸ ਗਿਣਤੀ ਦਾ ਵਧਣਾ ਤੈਅ ਹੈ।

ਇਹ ਵੀ ਪੜ੍ਹੋ : USA: ਕਬਾੜਖਾਨੇ 'ਚੋਂ ਮਿਲੀ ਛਤਰਪਤੀ ਸ਼ਿਵਾਜੀ ਦੀ ਲਾਪਤਾ ਮੂਰਤੀ, ਰਿਵਰ ਪਾਰਕ 'ਚੋਂ ਹੋਈ ਸੀ ਚੋਰੀ

ਆਦਿਯਾਮਨ ਸੂਬੇ ਵਿਚ ਬਚਾਅ ਕਰਮੀ 18 ਸਾਲਾ ਮੁਹੰਮਦ ਕੈਫਰ ਸੇਟਿਨ ਨਾਮੀ ਵਿਅਕਤੀ ਤੱਕ ਪਹੁੰਚੇ ਅਤੇ ਇਕ ਇਮਾਰਤ ’ਚੋਂ ਖਤਰਨਾਕ ਨਿਕਾਸੀ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਡਾਕਟਰਾਂ ਨੇ ਉਸ ਨੂੰ ਤਰਲ ਪਦਾਰਥ ਦਿੱਤਾ। ਮੈਡੀਕਲ ਮੁਲਾਜ਼ਮਾਂ ਨੇ ਗਰਦਨ ਵਿਚ ਬ੍ਰੇਸ ਲਗਾਉਣ ਲਈ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਆਕਜੀਸਨ ਮਾਸਕ ਦੇ ਨਾਲ ਸਟ੍ਰੇਚਰ ’ਤੇ ਲਿਟਾਇਆ ਗਿਆ ਅਤੇ ਇਸ ਤਰ੍ਹਾਂ 199ਵੇਂ ਘੰਟੇ 'ਚ ਉਸ ਨੇ ਦਿਨ ਦੀ ਰੌਸ਼ਨੀ ਦੇਖੀ।

ਇਹ ਵੀ ਪੜ੍ਹੋ : 'ਜਾਸੂਸੀ ਗੁਬਾਰੇ' ਦੇ ਮਲਬੇ ਤੋਂ ਖੁੱਲ੍ਹੀ ਚੀਨ ਦੀ ਪੋਲ! ਅਮਰੀਕਾ ਨੇ ਕੀਤੇ ਹੈਰਾਨ ਕਰਨ ਵਾਲੇ ਦਾਅਵੇ

ਭੂਚਾਲ ਦੇ ਲਗਭਗ 198 ਘੰਟੇ ਬਾਅਦ ਮੰਗਲਵਾਰ ਨੂੰ ਭੂਚਾਲ ਦੇ ਕੇਂਦਰ ਨੇੜੇ ਕੇਂਦਰੀ ਕਹਮਨਮਾਰਸ ਵਿਚ ਨਸ਼ਟ ਹੋਈ ਇਕ ਇਮਾਰਤ ਤੋਂ 2 ਹੋਰ ਲੋਕਾਂ ਨੂੰ ਬਚਾਇਆ ਗਿਆ। ਇਨ੍ਹਾਂ 'ਚੋਂ ਇਕ 17 ਸਾਲਾ ਮੁਹੰਮਦ ਐਨਸ ਸੀ, ਜਿਸ ਨੂੰ ਇਕ ਥਰਮਲ ਕੰਬਲ ਵਿਚ ਲਪੇਟਿਆ ਗਿਆ ਅਤੇ ਇਸ ਸਟ੍ਰੇਚਰ ਰਾਹੀਂ ਐਂਬੂਲੈਂਸ 'ਚ ਲਿਜਾਇਆ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News