ਚੀਨ ਦਾ ਦਾਅਵਾ, 2025 ਤੱਕ 85 ਫੀਸਦੀ ਆਬਾਦੀ ''ਮੈਂਡਰਿਨ'' ਭਾਸ਼ਾ ਦੀ ਕਰੇਗੀ ਵਰਤੋਂ

Wednesday, Dec 01, 2021 - 06:00 PM (IST)

ਚੀਨ ਦਾ ਦਾਅਵਾ, 2025 ਤੱਕ 85 ਫੀਸਦੀ ਆਬਾਦੀ ''ਮੈਂਡਰਿਨ'' ਭਾਸ਼ਾ ਦੀ ਕਰੇਗੀ ਵਰਤੋਂ

ਬੀਜਿੰਗ (ਭਾਸ਼ਾ): ਚੀਨ ਨੇ ਮੈਂਡਰਿਨ ਨੂੰ ਉਤਸ਼ਾਹਿਤ ਕਰਨ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ। ਚੀਨ ਨੇ ਕਿਹਾ ਹੈ ਕਿ 2025 ਤੱਕ ਉਸ ਦੇ 85 ਫੀਸਦੀ ਨਾਗਰਿਕ ਰਾਸ਼ਟਰੀ ਭਾਸ਼ਾ ਦੀ ਵਰਤੋਂ ਕਰਨਗੇ। ਇਸ ਪਹਿਲ ਨਾਲ ਚੀਨ ਦੀਆਂ ਖੇਤਰੀ ਉਪਭਾਸ਼ਾਵਾਂ ਜਿਵੇਂ ਕਿ ਕੈਂਟੋਨੀਜ਼ ਅਤੇ ਹੋਕੀਨ 'ਤੇ ਖਤਰਾ ਮੰਡਰਾਉਣ ਲੱਗਾ ਹੈ ਅਤੇ ਤਿੱਬਤੀ, ਮੰਗੋਲੀਆਈ ਅਤੇ ਉਇਗਰ ਵਰਗੀਆਂ ਘੱਟ ਗਿਣਤੀ ਭਾਸ਼ਾਵਾਂ 'ਤੇ ਵੀ ਦਬਾਅ ਵੱਧ ਗਿਆ ਹੈ। 

ਚੀਨ ਦੀ ਕੈਬਨਿਟ, ਸਟੇਟ ਕੌਂਸਲ ਦੁਆਰਾ ਮੰਗਲਵਾਰ ਨੂੰ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਕਿ ਮੈਂਡਰਿਨ ਦੀ ਵਰਤੋਂ "ਅਸੰਤੁਲਿਤ ਅਤੇ ਅਢੁਕਵੀਂ" ਹੈ ਅਤੇ ਆਧੁਨਿਕ ਆਰਥਿਕਤਾ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇਸ ਵਿੱਚ ਸੁਧਾਰ ਕੀਤੇ ਜਾਣ ਦੀ ਲੋੜ ਹੈ। ਆਲੋਚਕਾਂ ਨੇ ਸਿੱਖਿਆ ਪ੍ਰਣਾਲੀ ਅਤੇ ਰੁਜ਼ਗਾਰ ਦੀਆਂ ਜ਼ਰੂਰਤਾਂ ਵਿੱਚ ਤਬਦੀਲੀਆਂ ਦਾ ਵਿਰੋਧ ਕੀਤਾ ਹੈ, ਜੋ ਘੱਟ ਗਿਣਤੀ ਭਾਸ਼ਾਵਾਂ ਦੇ ਖਾਤਮੇ ਦਾ ਕਾਰਨ ਬਣ ਰਹੀਆਂ ਹਨ। ਉਹਨਾਂ ਨੇ ਇਸ ਨੂੰ ਸੱਭਿਆਚਾਰ ਨੂੰ ਤਬਾਹ ਕਰਨ ਦੀ ਮੁਹਿੰਮ ਦੱਸਿਆ। 

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ ਨੂੰ 2022 ਲਈ ਚੁਣਿਆ ਗਿਆ ਜੀ-77 ਦਾ ਅਗਲਾ ਪ੍ਰਧਾਨ

2025 ਦੇ ਟੀਚੇ ਦੇ ਨਾਲ ਮੈਂਡਰਿਨ ਨੂੰ 2035 ਤੱਕ ਇੱਕ ਗਲੋਬਲ ਭਾਸ਼ਾ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਮੈਂਡਰਿਨ ਨੂੰ ਵਧਾਵਾ ਦੇਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਸਾਲ ਅੰਦਰੂਨੀ ਮੰਗੋਲੀਆ ਖੇਤਰ ਵਿੱਚ ਮੰਗੋਲੀਆਈ ਭਾਸ਼ਾ ਦੀ ਥਾਂ ਮੈਂਡਰਿਨ ਨੂੰ ਸਿੱਖਿਆ ਦੀ ਭਾਸ਼ਾ ਵਜੋਂ ਲਾਗੂ ਕਰਨ ਦਾ ਵਿਰੋਧ ਹੋਇਆ ਸੀ।

ਪੜ੍ਹੋ ਇਹ ਅਹਿਮ ਖਬਰ -ਹਾਰਟ ਸਰਜਰੀ ਨੇ ਬਦਲੀ ਕਿਸਮਤ! ਸ਼ਖਸ ਨੇ ਜਿੱਤੇ 7 ਕਰੋੜ ਰੁਪਏ


author

Vandana

Content Editor

Related News