ਸਪੇਨ 'ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ

Saturday, Jul 16, 2022 - 03:14 PM (IST)

ਸਪੇਨ 'ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ

ਮੈਡ੍ਰਿਡ (ਏਜੰਸੀ)- ਸਪੇਨ ਵਿਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਸਪੇਨ ਦੇ ਸਿਹਤ ਮੰਤਰਾਲਾ ਨੂੰ ਰਿਪੋਰਟ ਕਰਨ ਵਾਲੇ ਕਾਰਲੋਸ III ਹੈਲਥ ਇੰਸਟੀਚਿਊਟ ਨੇ ਦਿੱਤੀ ਹੈ। 10-12 ਜੁਲਾਈ ਨੂੰ ਹੋਈਆਂ ਸਾਰੀਆਂ ਮੌਤਾਂ ਦਾ ਕਾਰਨ ਦੇਸ਼ ਦੇ ਵੱਡੇ ਹਿੱਸਿਆਂ ਵਿੱਚ 40 ਡਿਗਰੀ ਸੈਲਸੀਅਸ ਤੋਂ ਵੱਧ ਦੀ ਭਿਆਨਕ ਗਰਮੀ ਨੂੰ ਮੰਨਿਆ ਜਾ ਸਕਦਾ ਹੈ। ਦੇਸ਼ ਦੇ ਦੱਖਣ ਅਤੇ ਦੱਖਣ-ਪੱਛਮ ਵਿੱਚ ਵੀ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ।  ਉਥੇ ਹੀ ਲੋਕ ਗਰਮੀ ਤੋਂ ਬਚਣ ਲਈ ਫੁਹਾਰਿਆਂ ਦਾ ਸਹਾਰਾ ਲੈ ਰਹੇ ਹਨ। 

ਇਹ ਵੀ ਪੜ੍ਹੋ: ਪੈਟਰੋਲ 18 ਰੁਪਏ ਤੇ ਡੀਜ਼ਲ 40 ਰੁਪਏ ਹੋਇਆ ਸਸਤਾ, ਇਸ ਦੇਸ਼ ਦੇ PM ਨੇ ਕੀਤਾ ਐਲਾਨ

PunjabKesari

ਇਕ ਨਿਊਜ਼ ਏਜੰਸੀ ਮੁਤਾਬਕ ਅਗਲੇ ਹਫ਼ਤੇ ਵੀ ਗਰਮੀ (ਲੂ) ਦੀ ਲਹਿਰ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਹ ਸਪੇਨ ਵਿੱਚ ਸਾਲ ਦੀ ਦੂਜੀ ਵੱਡੀ ਗਰਮੀ ਦੀ ਲਹਿਰ ਹੈ। ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ, ਪਹਿਲਾਂ 11 ਜੂਨ ਤੋਂ 20 ਜੂਨ ਤੱਕ ਚੱਲੀ ਇਸ ਗਰਮੀ ਦੀ ਲਹਿਰ ਨੇ ਦੇਸ਼ ਭਰ ਵਿੱਚ 829 ਲੋਕਾਂ ਦੀ ਜਾਨ ਲੈ ਲਈ ਸੀ। ਉਸ ਸਮੇਂ ਤਾਪਮਾਨ 44.5 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਸੀ। ਅਧਿਕਾਰੀਆਂ ਨੇ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ, ਬਹੁਤ ਜ਼ਿਆਦਾ ਕਸਰਤ ਕਰਨ ਤੋਂ ਪਰਹੇਜ਼ ਕਰਨ ਅਤੇ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਮਿਸ ਇੰਡੀਆ ਵਰਲਡਵਾਈਡ ਸੁੰਦਰਤਾ ਮੁਕਾਬਲੇ 'ਚ ਭਾਰਤੀ ਮੂਲ ਦੀ ਖੁਸ਼ੀ ਪਟੇਲ ਰਹੀ ਜੇਤੂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News