ਦੁਨੀਆਂ ''ਚ 820 ਮਿਲੀਅਨ ਲੋਕ ਭੁੱਖਮਰੀ ਦੇ ਸ਼ਿਕਾਰ : ਪੋਪ ਫਰਾਂਸਿਸ
Friday, Dec 27, 2024 - 02:26 PM (IST)
ਰੋਮ (ਕੈਂਥ) : ਦੁਨੀਆਂ ਭਰ ਵਿੱਚ ਕ੍ਰਿਸਮਸ ਦੀਆਂ ਖੁਸ਼ੀਆਂ ਮਨਾਉਣ ਵਾਲਿਆ ਲਈ ਇਸਾਈ ਮੱਤ ਦੇ ਮੁੱਖੀ ਪੋਪ ਫਰਾਂਸਿਸ ਨੇ ਵੈਟੀਕਨ ਦੇ ਰੋਮਨ ਕੈਥੋਲਿਕ ਚਰਚ ਤੋਂ ਕ੍ਰਿਸਮਸ ਦੀ ਵਧਾਈ ਦਿੰਦਿਆਂ ਕਿਹਾ ਦੁਨੀਆਂ ਲਈ ਉਮੀਦ ਤੇ ਸ਼ਾਂਤੀ ਬਹੁਤ ਜ਼ਰੂਰੀ ਹੈ ਜਿਸ ਦਾ ਪੱਲਾ ਸਭ ਨੂੰ ਸਦਾ ਹੀ ਫੜ੍ਹੀ ਰੱਖਣਾ ਚਾਹੀਦਾ ਹੈ।
ਦੁਨੀਆਂ ਭਰ ਵਿੱਚ 700 ਮਿਲੀਅਨ ਲੋਕ ਮੋਟਾਪੇ ਤੋਂ ਪੀੜਤ ਹਨ ਤੇ ਇਸ ਤੋਂ ਛੁੱਟਕਾਰਾ ਪਾਉਣ ਲਈ ਅਨੇਕਾ ਤਰ੍ਹਾਂ ਦੇ ਉਪਾਅ ਕਰਦੇ ਹਨ। ਇਸ ਦੌਰਾਨ ਲੋਕ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਵੀ ਜੂਝ ਦੇ ਹਨ ਪਰ ਸੱਚ ਇਹ ਲੋਕਾਂ ਦਾ ਭੋਜਨ ਅਤੇ ਪੋਸ਼ਣ ਦੇ ਵਿਚਕਾਰ ਸੰਬਧ ਵਿਗੜ ਗਿਆ ਹੈ ਜਿਸ ਦੇ ਚੱਲਦਿਆਂ ਲੋਕਾਂ ਵਾਧੂ ਖਾਣਾ ਖਾਅ ਕੇ ਤਬਾਹੀ ਵੱਲ ਜਾ ਰਹੇ ਹਨ ਜਦੋਂ ਕਿ ਦੁੱਖ ਦੀ ਗੱਲ ਹੈ ਦੁਨੀਆਂ ਵਿੱਚ 820 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੂੰ ਭੇਜੇ ਇੱਕ ਸੰਦੇਸ਼ ਵਿੱਚ ਪੋਪ ਨੇ ਕਿਹਾ ਅਸੀਂ ਅਸਲ ਵਿੱਚ ਇਹ ਦੇਖ ਰਹੇ ਹਾਂ ਕਿ ਕਿਵੇਂ ਭੋਜਨ ਗੁਜ਼ਾਰਾ ਕਰਨ ਦੇ ਸਾਾਧਨ ਤੋਂ ਲੋਕਾਂ ਨੂੰ ਕਿਵੇਂ ਤਬਾਹੀ ਵੱਲ ਲਿਜਾਅ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਜਿੱਥੇ ਵੱਧ ਖਾਣ ਨਾਲ ਸੂਗਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹਨ ਉੱਥੇ ਜਾਣਬੁੱਝ ਕੇ ਘੱਟ ਖਾਣ ਨਾਲ ਐਨੋਰੈਕਸੀਆ ਅਤੇ ਬੁਲੀਮੀਆਂ ਜਿਹੀਆਂ ਜਹਿਮਤਾਂ ਤੋਂ ਪੀੜਤ ਹਨ। ਪ੍ਰਮੇਸ਼ਰ ਵੱਲੋਂ ਮਿਲੇ ਕੁਦਰਤੀ ਤੋਹਫਿਆਂ ਦਾ ਸਭ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਆਪਣੇ ਜੀਵਨ ਸ਼ੈਲੀ ਨੂੰ ਚੰਗਾ ਬਣਾਉਣ ਲਈ ਭਾਈਚਾਰਕ ਏਕਤਾ ਨੂੰ ਵਧਾਉਣ ਲਈ ਸੰਜੀਦਗੀ ਦੀ ਲੋੜ ਹੈ। ਇਹ ਦੁਖਾਂਤ ਹੈ ਕਿ ਭੋਜਨ ਜਿਹੜਾ ਕਿ ਸਭ ਲਈ ਜ਼ਰੂਰੀ ਹੈ ਪਰ ਸਭ ਦੀ ਪਹੁੰਚ ਵਿੱਚ ਨਹੀਂ। ਦੁਨੀਆਂ ਦੇ ਕੁਝ ਅਜਿਹੇ ਹਿੱਸੇ ਵੀ ਹਨ ਜਿੱਥੇ ਭੋਜਨ ਨੂੰ ਬਰਬਾਦ ਕੀਤਾ ਜਾਂਦਾ ਹੈ ਤੇ ਕੁਝ ਅਜਿਹੇ ਹਿੱਸੇ ਵੀ ਹਨ ਜਿੱਥੇ ਭੋਜਨ ਦੀ ਬਹੁਤ ਜ਼ਿਆਦਾ ਖਪੱਤ ਹੁੰਦੀ ਹੈ। ਪੋਪ ਨੇ ਦੁਨੀਆਂ ਨੂੰ ਸ਼ਾਂਤੀ ਤੇ ਪਿਆਰ ਨਾਲ ਜਿਊਣ ਦਾ ਸੰਦੇਸ਼ ਦਿੰਦਿਆਂ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਵਧਾਉਣ ਦਾ ਵੀ ਸੰਦੇਸ਼ ਦਿੱਤਾ ਤਾਂ ਜੋ ਕੋਈ ਵੀ ਇਨਸਾਨ ਕੁਦਰਤ ਦੀਆਂ ਰਹਿਮਤਾਂ ਤੋਂ ਵਾਂਝਾ ਨਾ ਰਹੇ।