24 ਘੰਟਿਆਂ ਅੰਦਰ 82 ਜੰਗਲਾਂ ’ਚ ਲੱਗੀ ਅੱਗ, 20 ਤੋਂ ਵੱਧ ਇਲਾਕੇ ਕਰਵਾਏ ਖਾਲੀ
Thursday, Aug 14, 2025 - 12:23 AM (IST)

ਏਥਨਜ਼ - ਗ੍ਰੀਸ ਵਿਚ ਬਹੁਤ ਸਾਰੇ ਜੰਗਲ ਅੱਗ ’ਚ ਸੜ ਰਹੇ ਹਨ, ਜਿਸ ਕਾਰਨ ਘਰਾਂ, ਵਾਹੀਯੋਗ ਜ਼ਮੀਨ ਅਤੇ ਉਦਯੋਗਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਤੇਜ਼ ਹਵਾਵਾਂ ਕਾਰਨ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ’ਚ ਰੁਕਾਵਟ ਆ ਰਹੀ ਹੈ। ਅੱਗ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਲਿਜਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗ੍ਰੀਸ ਵਿਚ ਪਿਛਲੇ 24 ਘੰਟਿਆਂ ’ਚ 82 ਜੰਗਲਾਂ ਵਿਚ ਅੱਗ ਲੱਗਣ ਦੀ ਖਬਰ ਹੈ।
ਤੂਫਾਨੀ ਹਵਾਵਾਂ ਨੇ ਅੱਗ ਨੂੰ ਹੋਰ ਭੜਕਾਇਆ ਹੈ। ਸ਼ਿਨਹੂਆ ਦੇ ਅਨੁਸਾਰ, ਜਲਵਾਯੂ ਸੰਕਟ ਅਤੇ ਨਾਗਰਿਕ ਸੁਰੱਖਿਆ ਮੰਤਰਾਲੇ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਦੇਸ਼ ਭਰ ਵਿੱਚ ਫਾਇਰਫਾਈਟਰ, ਜੰਗਲਾਤ ਰੇਂਜਰ, ਜਹਾਜ਼ ਅਤੇ ਵਲੰਟੀਅਰ ਤਾਇਨਾਤ ਕਰਨੇ ਪਏ ਹਨ। ਅਚੀਆ ਦੇ ਪੱਛਮੀ ਖੇਤਰ ਵਿੱਚ ਪੈਟਰਾਸ ਦੇ ਉਦਯੋਗਿਕ ਖੇਤਰ ਦੇ ਨੇੜੇ ਇੱਕ ਵੱਡੀ ਅੱਗ ਕਾਰਨ ਵਾਰ-ਵਾਰ ਐਮਰਜੈਂਸੀ ਅਲਰਟ ਜਾਰੀ ਕੀਤੇ ਗਏ ਅਤੇ 20 ਤੋਂ ਵੱਧ ਬਸਤੀਆਂ ਨੂੰ ਖਾਲੀ ਕਰਵਾਉਣਾ ਪਿਆ।