ਜਾਨ ਬਚਾਉਣ ਲਈ ਜੱਦੋ-ਜਹਿਦ, 134 ਦੀ ਸਮਰੱਥਾ ਵਾਲੇ ਜਹਾਜ਼ ''ਚ ਸਵਾਰ ਹੋਏ 800 ਲੋਕ
Tuesday, Aug 17, 2021 - 06:26 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ''ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਕਾਬੁਲ ਹਵਾਈ ਅੱਡੇ ''ਤੇ ਭੱਜ-ਦੌੜ ਮਚੀ ਹੋਈ ਹੈ। ਇਸ ਵਿਚਕਾਰ ਅਮਰੀਕਾ ਨੇ ਅਫਗਾਨਿਸਤਾਨ ਵਿਚ ਫਸੇ ਆਪਣੇ ਸਾਰੇ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਸੁਰੱਖਿਅਤ ਤੌਰ ''ਤੇ ਬਾਹਰ ਕੱਢ ਲਿਆ ਹੈ। ਅੱਜ ਸਵੇਰੇ ਕਾਬੁਲ ਹਵਾਈ ਅੱਡੇ ''ਤੇ ਜਦੋਂ ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਉਡਾਣ ਭਰਨ ਜਾ ਰਿਹਾ ਸੀ ਤਾਂ ਉਸ ਦੇ ਚਾਰੇ ਪਾਸੇ ਸੈਂਕੜੇ ਅਫਗਾਨੀ ਦੌੜ ਲਗਾ ਰਹੇ ਸਨ। ਇਸ ਘਟਨਾ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ। ਇੱਥੇ ਦੱਸ ਦਈਏ ਕਿ ਇਸ ਜਹਾਜ਼ ਦੇ ਬਾਹਰ ਹੀ ਨਹੀਂ ਸਗੋਂ ਅੰਦਰ ਵੀ ਕੁਝ ਅਜਿਹਾ ਹੀ ਨਜ਼ਾਰਾ ਸੀ।
134 ਲੋਕਾਂ ਦੀ ਜਗ੍ਹਾ ਬਿਠਾਏ 800 ਲੋਕ
ਅਮਰੀਕਾ ਨੇ ਆਪਣੇ ਸੀ-17 ਗਲੋਬਮਾਸਟਰ ਨਾਮ ਦੇ ਇਸ ਜਹਾਜ਼ ਤੋਂ ਅਫਗਾਨਿਸਤਾਨ ਵਿਚ ਫਸੇ 800 ਅਮਰੀਕੀ ਲੋਕਾਂ ਨੂੰ ਇਕ ਵਾਰ ਵਿਚ ਹੀ ਸੁਰੱਖਿਅਤ ਤੌਰ 'ਤੇ ਬਾਹਰ ਕੱਢਿਆ ਹੈ। ਜਦਕਿ ਇਸ ਵੱਡੇ ਜਹਾਜ਼ ਵਿਚ ਸਿੰਗਲ ਫਲੋਰ 'ਤੇ ਵੱਧ ਤੋਂ ਵੱਧ 134 ਲੋਕਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ। ਅਜਿਹੇ ਵਿਚ ਅੰਦਾਜ਼ਾ ਲਗਾਇਆ ਜਾ ਸਕਦਾ ਹੈਕਿ ਜਹਾਜ਼ ਦੇ ਅੰਦਰ ਲੋਕਾਂ ਨੂੰ ਕਿਵੇਂ ਬਿਠਾਇਆ ਗਿਆ ਹੋਵੇਗਾ ਅਤੇ ਉਹਨਾਂ ਦੀ ਹਾਲਤ ਉਸ ਸਮੇਂ ਕੀ ਹੋਵੇਗੀ। ਜਹਾਜ਼ ਦੇ ਅੰਦਰ 80 ਲੋਕ ਪੈਲੇਟਾਂ 'ਤੇ ਅਤੇ ਸਾਈਡਵਾਲ ਸੀਟਾਂ 'ਤੇ 54 ਲੋਕ ਬੈਠ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ -ਬ੍ਰਿਟਿਸ਼ 21 ਸਾਲਾ ਨੌਜਵਾਨ ਕਾਬੁਲ 'ਚ ਫਸਿਆ, ਕਰ ਰਿਹਾ ਮੌਤ ਦੀ ਉਡੀਕ
ਜਹਾਜ਼ ਦੇ ਇਤਿਹਾਸ ਵਿਚ ਬਣਿਆ ਰਿਕਾਰਡ
ਭਾਵੇਂਕਿ ਅਮਰੀਕੀ ਹਵਾਈ ਸੈਨਾ ਨੇ ਹੁਣ ਤੱਕ ਇਸ ਜਹਾਜ਼ ਜ਼ਰੀਏ 800 ਲੋਕਾਂ ਨੂੰ ਇਕ ਵਾਰ ਵਿਚ ਲਿਜਾਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਜੇਕਰ ਇਸ ਘਟਨਾ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਹੁਣ ਤੱਕ ਦੇ ਮਿਲਟਰੀ ਜਹਾਜ਼ਾਂ ਦੇ ਇਤਿਹਾਸ ਵਿਚ ਇਕ ਰਿਕਾਰਡ ਹੋਵੇਗਾ। ਸੀ-17 ਅਮਰੀਕੀ ਹਵਾਈ ਸੈਨਾ ਦੇ ਨਾਲ ਭਾਰਤੀ ਹਵਾਈ ਸੈਨਾ ਦੇ ਆਵਾਜਾਈ ਫਲੀਟ ਵਿਚ ਰੀੜ੍ਹ ਦੀ ਤਰ੍ਹਾਂ ਕੰਮ ਕਰਦਾ ਹੈ। ਭਾਰਤ ਨੇ ਵੀ ਕਾਬੁਲ ਵਿਚ ਫਸੇ ਆਪਣੇ ਦੂਤਾਵਾਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਕੱਢਣ ਲਈ 2 ਦੀ ਸੰਖਿਆ ਵਿਚ ਸੀ-17 ਗਲੋਬਮਾਸਟਰ ਜਹਾਜ਼ਾਂ ਨੂੰ ਭੇਜਿਆ ਹੈ।