800 ਬਰਤਾਨਵੀ ਨਾਗਰਿਕਾਂ ਦੀ ਐੱਮ .ਪੀ. ਵਰਿੰਦਰ ਸ਼ਰਮਾ ਨੇ ਕੀਤੀ ਮਦਦ

Friday, May 22, 2020 - 07:18 AM (IST)

800 ਬਰਤਾਨਵੀ ਨਾਗਰਿਕਾਂ ਦੀ ਐੱਮ .ਪੀ. ਵਰਿੰਦਰ ਸ਼ਰਮਾ ਨੇ ਕੀਤੀ ਮਦਦ

ਲੰਡਨ, (ਰਾਜਵੀਰ ਸਮਰਾ )- ਵਿਦੇਸ਼ਾਂ 'ਚ ਕੋਵਿਡ-19 ਦੀ ਮਹਾਂਮਾਰੀ ਦੌਰਾਨ ਫਸੇ ਬਰਤਾਨਵੀ ਨਾਗਰਿਕਾਂ ਦੀ ਐਮ. ਪੀ. ਵਰਿੰਦਰ ਸ਼ਰਮਾ ਵਲੋਂ ਮਦਦ ਕੀਤੀ ਗਈ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਮੈਂ ਅਤੇ ਮੇਰੀ ਟੀਮ ਨੇ 800 ਬਰਤਾਨਵੀ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਯੂ. ਕੇ. ਲਿਆਉਣ ਲਈ ਯੂ. ਕੇ. ਦੇ ਵਿਦੇਸ਼ ਮੰਤਰਾਲੇ, ਬਿ੍ਟਿਸ਼ ਹਾਈਕਮਿਸ਼ਨ ਦਿੱਲੀ, ਭਾਰਤੀ ਹਾਈ ਕਮਿਸ਼ਨ ਲੰਡਨ ਅਤੇ ਭਾਰਤ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਮਦਦ ਕੀਤੀ ਹੈ ।

ਉਨ੍ਹਾਂ ਕਿਹਾ ਕਿ ਭਾਰਤ 'ਚੋਂ ਯੂ. ਕੇ. ਆਉਣ ਲਈ 20,000 ਦੇ ਕਰੀਬ ਬਰਤਾਨਵੀ ਨਾਗਰਿਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ, ਜਿਨ੍ਹਾਂ 'ਚੋਂ ਅਜੇ ਵੀ 3500 ਨਾਗਰਿਕ ਭਾਰਤ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਘਰ ਵਾਪਸੀ ਲਈ ਅਸੀਂ ਯਤਨਸ਼ੀਲ ਹਾਂ। ਉਨ੍ਹਾਂ ਦੱਸਿਆ ਕਿ ਯੂ. ਕ. 'ਚ ਫਸੇ ਪੰਜਾਬੀਆਂ ਨੂੰ ਵਾਪਸ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ਅਤੇ ਚਿੱਠੀ ਪੱਤਰ ਰਾਹੀਂ ਵੀ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਹੁਣ ਸਪੈਸ਼ਲ ਫਲਾਈਟਾਂ ਰਾਹੀਂ ਦੂਜੇ ਦੇਸ਼ਾਂ 'ਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।


author

Lalita Mam

Content Editor

Related News