ਨਾਈਜੀਰੀਆ ’ਚ ਲਾਸਾ ਬੁਖ਼ਾਰ ਨਾਲ 80 ਲੋਕਾਂ ਦੀ ਮੌਤ

Friday, Dec 17, 2021 - 09:21 AM (IST)

ਨਾਈਜੀਰੀਆ ’ਚ ਲਾਸਾ ਬੁਖ਼ਾਰ ਨਾਲ 80 ਲੋਕਾਂ ਦੀ ਮੌਤ

ਅਬੁਜਾ (ਵਾਰਤਾ)- ਸਭ ਤੋਂ ਜ਼ਿਆਦਾ ਆਬਾਦੀ ਵਾਲੇ ਅਫ਼ਰੀਕੀ ਦੇਸ਼ ਨਾਈਜੀਰੀਆ ’ਚ ਇਸ ਸਾਲ ਲਾਸਾ ਬੁਖ਼ਾਰ ਨਾਲ 80 ਲੋਕਾਂ ਦੀ ਮੌਤ ਹੋਈ ਹੈ। ਨਾਈਜੀਰੀਆ ਰੋਗ ਕੰਟਰੋਲ ਕੇਂਦਰ (ਐੱਨ. ਸੀ. ਡੀ. ਸੀ.) ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਵਿਦਿਆਰਥਣ ਨਾਲ ਸਮੂਹਕ ਜਬਰ-ਜ਼ਿਨਾਹ ਦੇ ਮਾਮਲੇ ’ਚ 4 ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਐੱਨ. ਸੀ. ਡੀ. ਸੀ. ਨੇ ਦੱਸਿਆ ਕਿ ਇਸ ਸਾਲ 8 ਦਸੰਬਰ ਤੱਕ ਦੇਸ਼ ’ਚ 17 ਸੂਬਿਆਂ ਅਤੇ ਸੰਘੀ ਰਾਜਧਾਨੀ ਖੇਤਰ ਤੋਂ ਲਾਸਾ ਬੁਖ਼ਾਰ ਦੇ ਕੁੱਲ 434 ਮਾਮਲਿਆਂ ਦੀ ਪੁਸ਼ਟੀ ਹੋਈ। ਇਨ੍ਹਾਂ ’ਚੋਂ 80 ਲੋਕਾਂ ਦੀ ਮੌਤ ਹੋ ਗਈ। ਲਾਸਾ ਬੁਖ਼ਾਰ ਚੂਹਿਆਂ ਦੀ ਲਾਰ, ਮਲ-ਮੂਤਰ ਦੇ ਸੰਪਰਕ ’ਚ ਆਉਣ ਨਾਲ ਮਨੁੱਖਾਂ ’ਚ ਫੈਲਦਾ ਹੈ। ਕੁਝ ਮਾਮਲਿਆਂ ’ਚ ਲਾਸਾ ਬੁਖ਼ਾਰ ਦੇ ਲੱਛਣ ਮਲੇਰੀਆ ਵਰਗੇ ਹੁੰਦੇ ਹਨ।

ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਚਿਤਾਵਨੀ, ਕਿਹਾ- ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨਾ ਦੁਨੀਆ ਲਈ ਹੋਵੇਗਾ ਨੁਕਸਾਨਦੇਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News