ਪਾਕਿ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ’ਚ ਆਤਮਘਾਤੀ ਹਮਲੇ ’ਚ ਫ਼ੌਜ ਦੇ 8 ਜਵਾਨ ਜ਼ਖ਼ਮੀ

07/05/2022 10:42:24 PM

ਪੇਸ਼ਾਵਰ (ਏ. ਐੱਨ. ਆਈ.)-ਪਾਕਿਸਤਾਨ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ’ਚ ਇਕ ਆਤਮਘਾਤੀ ਹਮਲਾਵਰ ਦੇ ਫ਼ੌਜ ਦੇ ਕਾਫਿਲੇ ਵਿਚ ਸ਼ਾਮਲ ਇਕ ਵਾਹਨ ’ਚ ਬਾਈਕ ਨਾਲ ਟੱਕਰ ਮਾਰਨ ਦੀ ਘਟਨਾ ’ਚ 8 ਜਵਾਨ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਉਸ ਸਮੇਂ ਵਾਪਰੀ, ਜਦੋਂ ਫ਼ੌਜ ਦਾ ਕਾਫ਼ਿਲਾ ਉੱਤਰੀ ਵਜ਼ੀਰਿਸਤਾਨ ਦੇ ਮੀਰਾਨ ਸ਼ਾਹ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ : ਉਦੋਂ ਤੱਕ ਟਿਕ ਕੇ ਨਹੀਂ ਬੈਠਾਂਗਾ, ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਨਹੀਂ ਪਹੁੰਚਾ ਦਿੰਦਾ : CM ਮਾਨ

ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਹਮਲਾਵਰ ਨੇ ਕਾਫ਼ਿਲੇ ’ਚ ਸ਼ਾਮਲ ਇਕ ਵਾਹਨ ਨੂੰ ਆਪਣੀ ਬਾਈਕ ਨਾਲ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ’ਚੋਂ 3 ਜਵਾਨਾਂ ਦੀ ਹਾਲਤ ਨਾਜ਼ੁਕ ਹੈ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਬੰਨੂ ਸਥਿਤ ਕੰਬਾਈਨ ਮਿਲਟਰੀ ਹਸਪਤਾਲ ’ਚ ਲਿਜਾਇਆ ਗਿਆ। ਹਮਲਾਵਰਾਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਸੰਯੁਕਤ ਤੌਰ ’ਤੇ ਮੁਹਿੰਮ ਚਲਾਈ ਹੈ।


Manoj

Content Editor

Related News