ਮੈਕਰੋਨ ਦੀਆਂ ਤਸਵੀਰਾਂ ਚੋਰੀ ਕਰਨ ਦੀ ਘਟਨਾ ''ਚ 8 ਪ੍ਰਦਰਸ਼ਨਕਾਰੀਆਂ ''ਤੇ ਮਾਮਲਾ ਦਰਜ

09/12/2019 1:37:13 AM

ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੀਆਂ ਅਧਿਕਾਰਕ ਤਸਵੀਰਾਂ ਚੋਰੀ ਕਰਨ ਦੇ ਮਾਮਲੇ 'ਚ 8 ਪ੍ਰਦਰਸ਼ਨਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਲਵਾਯੂ ਪਰਿਵਰਤਨ ਖਿਲਾਫ ਪ੍ਰਦਰਸ਼ਨ ਦੌਰਾਨ ਮੈਕਰੋਨ ਦੀਆਂ ਤਸਵੀਰਾਂ ਚੋਰੀ ਕੀਤੀਆਂ ਗਈਆਂ ਸਨ। ਦੇਸ਼ ਦੀ ਰਾਜਧਾਨੀ ਸਥਿਤ ਸਥਾਨਕ ਸਰਕਾਰੀ ਦਫਤਰ 'ਚੋਂ ਫਰਵਰੀ 'ਚ ਚੋਰੀ ਕੀਤੀਆਂ ਗਈਆਂ ਤਸਵੀਰਾਂ ਦੇ ਮਾਮਲੇ 'ਚ ਇਨਾਂ ਪ੍ਰਦਰਸ਼ਨਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨਾਂ ਸਾਰਿਆਂ ਦੀ ਉਮਰ 23 ਤੋਂ 26 ਸਾਲ ਦੇ ਵਿਚਾਲੇ ਹੈ।

ਵਧਦੇ ਗਲੋਬਲ ਤਾਪਮਾਨ ਖਿਲਾਫ ਉਚਿਤ ਕਦਮ ਨਾ ਚੁੱਕਣ ਨੂੰ ਲੈ ਕੇ ਮੈਕਰੋਨ ਖਿਲਾਫ 'ਮੈਕਰੋਨ ਨੂੰ ਸੱਤਾ ਤੋਂ ਹਟਾਓ' ਅਭਿਆਨ ਚਲਾਇਆ ਗਿਆ ਸੀ। 'ਨਾਨ ਵਾਇਲੈਂਸ ਐਕਸ਼ਨ ਕਾਪ 21' ਨੇ ਦਾਅਵਾ ਕੀਤਾ ਕਿ ਫਰਾਂਸ ਭਰ 'ਚੋਂ 128 ਤਸਵੀਰਾਂ ਚੋਰੀ ਕੀਤੀਆਂ ਗਈਆਂ ਸਨ। ਉਥੇ 57 ਲੋਕਾਂ ਖਿਲਾਫ ਸਮੂਹਿਕ ਚੋਰੀ ਦਾ ਮਾਮਲਾ ਦਰਜਾ ਕੀਤਾ ਗਿਆ ਹੈ। ਇਸ ਦੋਸ਼ 'ਚ ਦੋਸ਼ੀ ਪਾਏ ਜਾਣ 'ਤੇ ਜ਼ਿਆਦਾ ਤੋਂ ਜ਼ਿਆਦਾ 5 ਸਾਲ ਦੀ ਕੈਦ ਹੋ ਸਕਦੀ ਹੈ।


Khushdeep Jassi

Content Editor

Related News